ਸਿੱਖਾਂ ਦੇ ਅਕਸ ਵਿਗਾੜਨ ਵਾਲੀ ਫ਼ਿਲਮ ਵਿਰੁੱਧ ਸ਼੍ਰੋਮਣੀ ਕਮੇਟੀ ਨੇ ਉਠਾਈ ਆਵਾਜ਼, ਅਕਾਲੀ ਦਲ ਕਿਉਂ ਖਾਮੋਸ਼?
- ਪੰਥਕ ਮਸਲੇ ਅਤੇ ਖ਼ਬਰਾਂ
- 17 Jan,2025
ਅਮ੍ਰਿਤਸਰ: ਸਿੱਖਾਂ ਦੇ ਅਕਸ ਨੂੰ ਵਿਗਾੜਨ ਵਾਲੀ ਫਿਲਮ ‘ਐਮਰਜੈਂਸੀ’ ਵਿਰੁੱਧ ਸ਼੍ਰੋਮਣੀ ਕਮੇਟੀ ਵੱਲੋਂ ਅਮ੍ਰਿਤਸਰ ਦੇ ਤਿੰਨ ਪ੍ਰਮੁੱਖ ਥਾਵਾਂ ਟ੍ਰਿਲਿਅਮ ਮਾਲ, ਪੀਵੀਆਰ ਸਿਨੇਮਾ, ਅਤੇ ਮਾਲ ਆਫ ਅਮ੍ਰਿਤਸਰ ਦੇ ਬਾਹਰ ਤਿੱਖੇ ਰੂਪ ਵਿੱਚ ਪ੍ਰਦਰਸ਼ਨ ਕੀਤਾ ਗਿਆ। ਕਮੇਟੀ ਦੇ ਮੈਂਬਰਾਂ ਨੇ ਸਪੱਸ਼ਟ ਰੂਪ ਵਿੱਚ ਇਹ ਮੰਗ ਕੀਤੀ ਕਿ ਸਿੱਖਾਂ ਦੇ ਇਤਿਹਾਸ ਅਤੇ ਪ੍ਰਤੀਕਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਵਾਲੀ ਇਸ ਫਿਲਮ ਨੂੰ ਤੁਰੰਤ ਬੈਨ ਕੀਤਾ ਜਾਵੇ।
ਬੀਤੇ ਦਿਨਾਂ ਸ਼੍ਰੋਮਣੀ ਕਮੇਟੀ ਨੇ ਪੰਜਾਬ ਦੇ ਡਿਪਟੀ ਕਮਿਸ਼ਨਰਾਂ ਨੂੰ ਇਤਰਾਜ਼ ਪੱਤਰ ਦੇਕੇ ਫ਼ਿਲਮ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਸੀ। ਕਮੇਟੀ ਦਾ ਕਹਿਣਾ ਹੈ ਕਿ ਐਮਰਜੈਂਸੀ ਫਿਲਮ ਸਿੱਖ ਧਰਮ ਦੇ ਪ੍ਰਤੀਕਾਂ ਦੀ ਅਵਹੇਲਨਾ ਕਰਦੀ ਹੈ ਅਤੇ ਸਮਾਜਿਕ ਤਾਨੇਬਾਨੇ ਨੂੰ ਨੁਕਸਾਨ ਪਹੁੰਚਾਉਂਦੀ ਹੈ।
ਇਸ ਮਾਮਲੇ ਵਿੱਚ, ਇੱਕ ਗੱਲ ਜੋ ਕਾਫ਼ੀ ਧਿਆਨ ਖਿੱਚ ਰਹੀ ਹੈ, ਉਹ ਹੈ ਕਿ ਸ਼੍ਰੋਮਣੀ ਅਕਾਲੀ ਦਲ, ਜੋ ਸਿੱਖ ਧਰਮ ਅਤੇ ਸਿਆਸਤ ਨਾਲ ਜੁੜੀ ਪ੍ਰਮੁੱਖ ਪਾਰਟੀ ਹੈ, ਇਸ ਮਸਲੇ ਵਿੱਚ ਕੋਈ ਸਰਗਰਮੀਆਂ ਜਾਂ ਬਿਆਨ ਜਾਰੀ ਨਹੀਂ ਕਰ ਰਹੀ। ਇਸ ਚੁੱਪ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ।
ਸ਼੍ਰੋਮਣੀ ਕਮੇਟੀ ਦੇ ਪ੍ਰਦਰਸ਼ਨਾਂ ਦੌਰਾਨ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਅਤੇ ਧਾਰਮਿਕ ਜਥੇਬੰਦੀਆਂ ਨੇ ਹਿੱਸਾ ਲਿਆ ਅਤੇ ਫ਼ਿਲਮ ਦੇ ਨਿਰਮਾਤਾਵਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਕਮੇਟੀ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਫਿਲਮ ’ਤੇ ਰੋਕ ਨਹੀਂ ਲਗਾਈ ਗਈ ਤਾਂ ਵਿਰੋਧ ਦੀ ਤੀਵਰਤਾ ਵਧਾਈ ਜਾਵੇਗੀ।
#EmergencyFilmProtest #AmritsarProtest #SikhCommunity #BanEmergencyFilm #TriliumMallProtest #MallOfAmritsar #PVRAmritsar
Leave a Reply