ਇਸ ਹੋਟਲ 'ਚ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਬਣ ਰਿਹਾ ਖਾਣਾ,ਲੰਚ ਤੇ ਡਿਨਰ ਘਰ ਤੇ ਘਰ ਪਹੁੰਚਾਉਂਦੇ ਨੇ ਸਮਾਜ ਸੇਵੀ

ਦੋਰਾਹਾ,ਅਮਰੀਸ਼ ਆਨੰਦ,ਕੋਰੋਨਾ ਮਹਾਮਾਰੀ ਜੇਬ ਭਰਨ ਦਾ ਨਹੀਂ ਬਲਕਿ ਦੁਆ ਕਮਾਉਣ ਦਾ ਮੌਕਾ ਹੈ। ਇਸ ਦੌਰਾਨ ਦੋਰਾਹਾ ਜੀ.ਟੀ ਰੋਡ ਹਾਈਵੇ ਤੇ ਸਥਿਤ ਹੋਟਲ ''ਮਹਾਰਾਜਾ ਕੁਈਨ ਫ਼ੂਡ ਕੋਰਟ'' ਕੋਰੋਨਾ ਮਰੀਜ਼ਾਂ ਦੇ ਘਰ ਖਾਣਾ ਪਹੁੰਚਾ ਰਿਹਾ ਹੈ। ਹੋਟਲ ਤੋਂ ਰੋਜ਼ਾਨਾ ਕਾਫੀ ਮਰੀਜ਼ਾਂ ਲਈ ਖਾਣਾ ਜਾ ਰਿਹਾ ਹੈ ਜੋ ਬਿਲਕੁਲ ਮੁਫ਼ਤ ਹੈ। ਖਾਣਾ ਤਿਆਰ ਕਰਨ ਤੋਂ ਲੈ ਕੇ ਮਰੀਜ਼ ਦੇ ਘਰ ਤਕ ਪਹੁੰਚਾਉਣ ਦਾ ਕੰਮ ਵੀ ਹੋਟਲ ਮਾਲਕ ਜਸਮੀਤ ਬਕਸ਼ੀ ਤੇ ਓਹਨਾ ਨਾਲ ਉਘੇ ਸਮਾਜ ਸੇਵੀ ਸਾਬੂ ਸੇਠੀ ਕਰ ਰਹੇ ਹਨ। ਇਸ ਦੇ ਲਈ ਉਹ ਕਿਸੇ ਤੋਂ ਕੋਈ ਫੀਸ ਨਹੀਂ ਬਲਕਿ ਦੁਆਵਾਂ ਲੈ ਰਹੇ ਹਨ। ਹੋਟਲ ਮਾਲਕ ਜਸਮੀਤ ਬਕਸ਼ੀ ਨੇ ਦੱਸਿਆ ਕਿ ਹਾਲੇ ਵੀ ਖਾਣਾ ਪਹਿਲਾਂ ਵਾਂਗ ਹੀ ਬਣ ਰਿਹਾ ਹੈ, ਫ਼ਰਕ ਸਿਰਫ਼ ਏਨਾ ਹੈ ਕਿ ਹੁਣ ਗਾਹਕ ਹੋਟਲ ਨਹੀਂ ਆਉਂਦੇ ਬਲਕਿ ਅਸੀਂ ਖਾਣਾ ਲੈ ਕੇ ਉਨ੍ਹਾਂ ਦੇ ਘਰ ਜਾ ਰਹੇ ਹਾਂ ਤੇ ਉਨ੍ਹਾਂ ਤੋਂ ਬਿੱਲ ਲੈਣ ਦੀ ਬਜਾਏ ਦੁਆਵਾਂ ਲੈ ਰਹੇ ਹਾਂ। ਮਰੀਜ਼ ਨੂੰ 8983200001 'ਤੇ ਕਾਲ ਅਤੇ ਵ੍ਹਟਸਐਪ ਮੈਸੇਜ ਕਰ ਕੇ ਪਤਾ ਤੇ ਕਿੰਨਾ ਖਾਣਾ ਚਾਹੀਦਾ, ਉਸ ਦੀ ਜਾਣਕਾਰੀ ਦੇਣੀ ਪਵੇਗੀ। 'ਚ ਰਹਿੰਦੇ ਕੋਰੋਨਾ ਮਰੀਜ਼ਾਂ ਤੋਂ ਹੋਈ ਹੈ। ਖਾਣਾ ਬਣਨ ਤੋਂ ਬਾਅਦ ਡਿਸਪੋਜ਼ੇਬਲ ਪਲੇਟ 'ਚ ਪੈਕ ਕੀਤਾ ਜਾ ਰਿਹਾ ਹੈ। ਉਸ ਤੋਂ ਬਾਅਦ ਹੋਟਲ ਸਟਾਫ ਤੇ ਕੁਝ ਸਮਾਜ -ਸੇਵਕਾਂ ਸਾਥੀਆਂ ਦੇ ਸਹਿਯੋਗ ਨਾਲ ਮਰੀਜ਼ ਦੇ ਘਰ ਪਹੁੰਚਾਇਆ ਜਾ ਰਿਹਾ ਹੈ। ਓਹਨਾ ਕਿਹਾ ਅੱਜ ਸੈਂਕੜੇ ਲੋਕਾਂ ਨੂੰ ਸਾਡੀ ਜ਼ਰੂਰਤ ਹੈ ਜਿਸ ਨੂੰ ਦੇਖਦੇ ਹੋਏ ਅਸੀਂ ਖਾਣਾ ਵੰਡਣ ਦੀ ਸ਼ੁਰੂਆਤ ਕੀਤੀ ਹੈ। ਇਸ ਮੌਕੇ ਹੋਟਲ ਮਾਲਕ ਜਸਮੀਤ ਬਕਸ਼ੀ ਉਘੇ ਸਮਾਜ ਸੇਵੀ ਜਨਦੀਪ ਕੌਸ਼ਲ,ਸਾਬੂ ਸੇਠੀ,ਸੁਨੀਲ ਬੈਕਟਰ, ਹਰੀਸ਼ ਕਪਿਲਾ ਹਾਜ਼ਿਰ ਸਨ.