ਗੁਰੂ ਰਵਿਦਾਸ ਜੀ ਨੇ ਏਕਤਾ ਅਤੇ ਮਾਨਵਤਾ ਰਾਹੀਂ ਸਮਾਜ ਨੂੰ ਨਵੀਂ ਦਿਸ਼ਾ ਦਿੱਤੀ: ਸੁਰੇਸ਼ ਮਹਾਜਨ

ਸ੍ਰੀ ਗੁਰੂ ਰਵਿਦਾਸ ਜੀ ਦੇ 643ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਗੁਰੂ ਰਵਿਦਾਸ ਮੰਦਰ ਹਾਲ ਗੇਟ ਤੋਂ ਵਿਸ਼ਾਲ ਨਗਰ ਕੀਰਤਨ ਕਢਿਆ ਗਿਆ । ਨਗਰ ਕੀਰਤਨ ਵਿਚ ਸਾਬਕਾ ਸਿਹਤ ਮੰਤਰੀ ਪ੍ਰੋ. ਲਕਸ਼ਮੀਕਾਂਤ ਚਾਵਲਾ, ਜ਼ਿਲ੍ਹਾ ਭਾਜਪਾ ਪ੍ਰਧਾਨ ਸ਼੍ਰੀ ਸੁਰੇਸ਼ ਮਹਾਜਨ, ਭਾਜਪਾ ਦੇ ਸੂਬਾ ਬੁਲਾਰੇ ਸ਼੍ਰੀ ਰਾਜੇਸ਼ ਹਨੀ, ਜ਼ਿਲ੍ਹਾ ਜਨਰਲ ਸੱਕਤਰ ਡਾ: ਰਾਮ ਚਾਵਲਾ, ਜ਼ਿਲ੍ਹਾ ਮੀਤ ਪ੍ਰਧਾਨ ਡਾ. ਰਾਕੇਸ਼ ਸ਼ਰਮਾ ਆਦਿ ਨੇ ਸ਼ਿਰਕਤ ਕੀਤੀ । ਸ੍ਰੀ ਗੁਰੂ ਰਵੀਦਾਸ ਮੰਦਰ ਕਮੇਟੀ ਵੱਲੋਂ ਸ੍ਮੁਉਹ ਮੈਬਰਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਸ੍ਰੀ ਸੁਰੇਸ਼ ਮਹਾਜਨ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਨੇ ਏਕਤਾ ਅਤੇ ਮਾਨਵਤਾ ਦੀ ਗੱਲ ਕਰਦਿਆਂ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ ਸੀ । ਉਹਨਾਂ ਦੀਆਂ ਸਿੱਖਿਆਵਾਂ ਅਜੇ ਵੀ ਸਾਡੇ ਸਾਰਿਆਂ ਦਾ ਮਾਰਗ ਦਰਸ਼ਨ ਕਰ ਰਹੀਆਂ ਹਨ l ਸਾਨੂੰ ਸ਼੍ਰੀ ਗੁਰੂ ਰਵਿਦਾਸ ਜੀ ਵਲੋਂ ਦੱਸੇ ਗੇ ਮਾਰਗ ਤੇ ਚਲਨਾ ਚਾਹੀਦਾ ਹੈ l