ਲੁਧਿਆਣਾ,ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਐਨੀਮਲ ਬਾਇਓਤਕਨਾਲੋਜੀ ਕਾਲਜ ਅਤੇ ਪਸਾਰ ਸਿੱਖਿਆ ਨਿਰਦੇਸ਼ਾਲੇ ਨੇ ’ਸੂਰਾਂ ਦੀਆਂ ਬਿਮਾਰੀਆਂ ਅਤੇ ਸਿਹਤ ਪ੍ਰਬੰਧਨ’ ਵਿਸ਼ੇ ’ਤੇ ਇਕ ਕਾਰਜਸ਼ਾਲਾ ਦਾ ਆਯੋਜਨ ਕੀਤਾ।ਕਾਲਜ ਦੇ ਡੀਨ.ਡਾ. ਯਸ਼ਪਾਲ ਸਿੰਘ ਮਲਿਕ ਨੇ ਇਸ ਕਾਰਜਸ਼ਾਲਾ ਦੇ ਉਦੇਸ਼ ਬਾਰੇ ਚਾਨਣਾ ਪਾਇਆ ਡਾ.ਮਲਿਕ, ਡਾ.ਸਤਪ੍ਰਕਾਸ਼ ਸਿੰਘ,ਇੰਦਰਪਾਲ ਕੌਰ,ਅਨੁਰਾਧਾ ਸ਼ਰਮਾ ਅਤੇ ਪਰਮਿੰਦਰ ਕੌਰ ਨੇ ਸੂਰਾਂ ਵਿਚ ਉਭਰ ਰਹੇ ਸਿਹਤ ਮੁੱਦਿਆਂ ਬਾਰੇ ਲੈਕਚਰ ਦਿੱਤੇ।ਇਨ੍ਹਾਂ ਵਿਚ ਵੱਖ-ਵੱਖ ਛੂਤ ਦੀਆਂ ਬਿਮਾਰੀਆਂ,ਖਾਸ ਤੌਰ ’ਤੇ ਗਵਾਂਢੀ ਸੂਬੇ ਉਤਰਾਖੰਡ ਵਿਚ ਪਾਏ ਜਾ ਰਹੇ ਅਮਰੀਕਨ ਸਵਾਇਨ ਬੁਖਾਰ ਬਾਰੇ ਵੀ ਦੱਸਿਆ ਗਿਆ.ਡਾ.ਜਸਬੀਰ ਸਿੰਘ ਬੇਦੀ, ਨਿਰਦੇਸ਼ਕ, ਵਨ ਹੈਲਥ ਕੇਂਦਰ ਨੇ ਸੂਰ ਪਾਲਣ ਵਿਚ ਪਸ਼ੂਆਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਅਤੇ ਜੈਵਿਕ ਸੁਰੱਖਿਆ ਦੀ ਮਹੱਤਤਾ ਬਾਰੇ ਭਾਸ਼ਣ ਦਿੱਤਾ।ਡਾ. ਪਰਕਾਸ਼ ਸਿੰਘ ਬਰਾੜ, ਨਿਰਦੇਸ਼ਕ ਪਸਾਰ ਸਿੱਖਿਆ ਅਤੇ ਸ.ਸੁਰਿੰਦਰ ਸਿੰਘ ਢੀਂਡਸਾ, ਯੂਨੀਵਰਸਿਟੀ ਪ੍ਰਬੰਧਕੀ ਬੋਰਡ ਮੈਂਬਰ ਨੇ ਦੋ ਕਿਤਾਬਚੇ ਵੀ ਲੋਕ ਅਰਪਣ ਕੀਤੇ।ਡਾ. ਬਰਾੜ ਨੇ ਕਿਸਾਨ ਭਾਈਚਾਰੇ ਦੀ ਬਿਹਤਰੀ ਲਈ ਇਸ ਤਰ੍ਹਾਂ ਦੀਆਂ ਹੋਰ ਕਾਰਜਸ਼ਾਲਾਵਾਂ ਦਾ ਆਯੋਜਨ ਕਰਨ ’ਤੇ ਜ਼ੋਰ ਦਿੱਤਾ।ਕਾਰਜਸ਼ਾਲਾ ਦਾ ਸੰਯੋਜਨ, ਡਾ. ਜਸਵਿੰਦਰ ਸਿੰਘ,ਡਾ.ਆਦਰਸ਼ ਮਿਸ਼ਰਾ ਅਤੇ ਡਾ. ਦੀਪਾਲੀ ਨੇ ਕੀਤਾ ਸੀ।ਸੂਰ ਫਾਰਮਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ,ਹਰਵਿੰਦਰ ਸਿੰਘ ਅਤੇ ਜਨਰਲ ਸਕੱਤਰ ਸੁਰਿੰਦਰ ਖੁੱਲਰ ਨੇ ਕਾਰਜਸ਼ਾਲਾ ਦੇ ਆਯੋਜਨ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਡਾ.ਮਲਿਕ ਨੇ ਡਾ.ਇੰਦਰਜੀਤ ਸਿੰਘ,ਉਪ-ਕੁਲਪਤੀ,ਡਾ.ਜਤਿੰਦਰਪਾਲ ਸਿੰਘ ਗਿੱਲ, ਨਿਰਦੇਸ਼ਕ ਖੋਜ ਅਤੇ ਡਾ.ਪਰਕਾਸ਼ ਸਿੰਘ ਬਰਾੜ ਵੱਲੋਂ ਮਿਲੀ ਸਰਪ੍ਰਸਤੀ ਲਈ ਵੀ ਧੰਨਵਾਦ ਕੀਤਾ।