ਦੋਰਾਹਾ ਦੇ ਉੱਘੇ ਸਮਾਜ ਸੇਵੀ ਡਾ.ਜੇ ਐੱਲ ਆਨੰਦ ਨੂੰ ਸਦਮਾ,ਛੋਟੇ ਭਰਾ ਦਾ ਦੇਹਾਂਤ......

ਦੋਰਾਹਾ/ਲੁਧਿਆਣਾ, ਦੋਰਾਹਾ ਦੇ ਉੱਘੇ ਸਮਾਜ ਸੇਵੀ ਤੇ ਹਿੰਦੂ ਧਰਮਸ਼ਾਲਾ ਦੇ ਪ੍ਰਧਾਨ ਡਾ.ਜੇ ਐੱਲ ਆਨੰਦ,ਦੋਰਾਹਾ ਨੂੰ ਉਸ ਸਮੇ ਗਹਿਰਾ ਸਦਮਾ ਲਗਾ,ਜਦੋ ਅੱਜ ਸਵੇਰੇ ਓਹਨਾ ਦੇ ਛੋਟੇ ਭਰਾ ਸਵ.ਸ਼੍ਰੀ ਗਿਆਨਪਾਲ ਆਨੰਦ (80) ਸਪੁੱਤਰ ਸਵਰਗੀ ਡਾ.ਬਾਬੂ ਰਾਮ ਆਨੰਦ ਵਾਸੀ ਲੁਧਿਆਣਾ,ਪਿਛਲੇ ਲੰਮੇ ਸਮੇ ਤੋਂ ਬਿਮਾਰ ਹੋਣ ਕਰ ਕੇ ਅੱਜ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।ਉਨ੍ਹਾਂ ਦਾ ਅੰਤਿਮ ਸਸਕਾਰ ਅੱਜ 3 ਵਜੇ, ਧੋਬੀਘਾਟ ਸ਼ਮਸ਼ਾਨ ਘਾਟ ਨੇੜੇ DMC ਹਸਪਤਾਲ ਵਿਖੇ ਰਿਸ਼ਤੇਦਾਰਾਂ ਦੋਸਤਾਂ ਤੇ ਨਗਰ ਨਿਵਾਸੀਆਂ ਦੀ ਹਾਜ਼ਰੀ ਵਿਚ ਕੀਤਾ ਜਾਵੇਗਾ.