ਸਿੱਖ ਕੌਮ ਵਲੋਂ ਲਾਸ ਐਂਜਲਸ ਦੇ ਪ੍ਰਭਾਵਿਤ ਲੋਕਾਂ ਲਈ ਸੇਵਾ ਦੀ ਉਦਾਹਰਨ

ਲਾਸ ਐਂਜਲਸ: ਲਾਸ ਐਂਜਲਸ ਵਿਚ ਅੱਗ ਕਾਰਨ ਪ੍ਰਭਾਵਿਤ ਲੋਕਾਂ ਲਈ ਸਿੱਖ ਕੌਮ ਨੇ ਇੱਕ ਵਾਰ ਫਿਰ ਸੇਵਾ ਦੀ ਸ਼ਾਨਦਾਰ ਉਦਾਹਰਨ ਪੇਸ਼ ਕੀਤੀ। ਇਲਾਕੇ ਦੇ ਗੁਰਦੁਆਰਿਆਂ ਨੇ ਆਪਣੇ ਰਸੋਈ  ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ, ਜਿਥੇ ਸਿੱਖ ਸੰਗਤ, ਸ਼ਾਮਲ ਹੋ ਕੇ, ਪੀੜਤਾਂ ਲਈ ਖਾਣਾ ਬਣਾਉਣ ਵਿਚ ਸਹਾਇਤਾ ਕਰ ਰਹੀ ਹੈ।

ਇਹਨਾਂ ਸੇਵਾਵਾਂ ਵਿਚ ਸਿੱਖ ਸੰਗਤ ਦੇ ਬੱਚੇ ਵੀ ਸ਼ਰੀਕ ਹਨ, ਜੋ ਰੋਟੀ ਬੇਲਣ, ਭੋਜਨ ਪੈਕ ਕਰਨ ਅਤੇ ਰਾਹਤ ਸਮੱਗਰੀ ਵੰਡਣ ਵਿੱਚ ਸੇਵਾ ਨਿਭਾ ਰਹੇ ਹਨ। ਖ਼ਾਲਸਾ ਏਡ, ਜੋ ਸਿੱਖਾਂ ਦੀ ਪ੍ਰਮੁੱਖ ਰਾਹਤ ਸੰਸਥਾ ਹੈ, ਨੇ ਪਾਣੀ, ਖਾਣ-ਪੀਣ ਦੀਆਂ ਚੀਜ਼ਾਂ ਅਤੇ ਹੋਰ ਲੋੜੀਂਦੀਆਂ ਵਸਤੂਆਂ ਮੁਹੱਈਆ ਕਰਵਾਈਆਂ ਹਨ।

ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਕੁਦਰਤੀ ਅਪਦਾ ਜਾਂ ਔਖਾ ਸਮਾਂ ਆਉਂਦਾ ਹੈ, ਸਿੱਖ ਕੌਮ ਸੇਵਾ ਦੇ ਭਾਵ ਨਾਲ ਮਦਦ ਲਈ ਅੱਗੇ ਆਉਂਦੀ ਹੈ। ਇਸ ਵਾਰ ਵੀ ਲਾਸ ਐਂਜਲਸ ਫਾਇਰ ਪੀੜਤਾਂ ਦੇ ਲਈ ਸਿੱਖਾਂ ਨੇ ਗੁਰੂ ਘਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਇਹ ਪ੍ਰਮਾਣ ਦਿੱਤਾ ਹੈ।