ਰਾਜਪੁਰਾ 6 ਫਰਵਰੀ (ਰਾਜੇਸ਼ ਡਾਹਰਾ) ਰਾਜਪੁਰਾ ਦੀ ਡਿਸਟੀਬਿਓਟਰ ਐਸੋਸੀਏਸਨ ਦੇ ਆਹੁਦੇਦਾਰਾ ਵੱਲੋਂ ਪਟਿਆਲਾ ਤੋ ਪਾਰਲੇ ਕੰਪਨੀ ਦੇ ਮਾਲ ਦੀ ਭਰੀ ਗੱਡੀ ਬਿਨਾ ਬਿੱਲ ਅਤੇ ਕੰਪਨੀਜ਼ ਦੇ ਨਿਯਮਾਂ ਨੂੰ ਤੋੜਦੇ ਹੋਏ ਰਾਜਪੁਰਾ ਵਿਚ ਉਕਤ ਮਾਲ ਦਿੰਦੇ ਹੋਇਆ ਨੂੰ ਰੰਗੇ ਹੱਥੀ ਫੜ ਕੇ ਉਕਤ ਸਮਾਨ ਦੀ ਗੱਡੀ ਨੂੰ ਐਕਸਾਇਜ਼ ਐਂਡ ਟੇਕਸਏਸਨ ਵਿਭਾਗ ਨੂੰ ਸੋਂਪ ਦਿੱਤਾ।ਜਾਣਕਾਰੀ ਦਿੰਦਿਆਂ ਡਿਸਟੀਬਿਓਟਰ ਐਸੋ: ਦੇ ਪ੍ਰਧਾਨ ਹਰੀਸ ਦੂਆ,ਸੁਰਿੰਦਰ ਮੁੱਖੀ ਪ੍ਰਧਾਨ ਕਰਿਆਨਾ,ਰੋਹਿਤ ਕੁਮਾਰ,ਬੋਬੀ ਕਥੂਰੀਆ,ਲੱਕੀ ਅਮੂਲ,ਪ੍ਰੇਮ ਕੁਮਾਰ ਅਤੇ ਹੋਰਨਾ ਨੇ ਦੱਸਿਆ ਕਿ ਸਾਡੇ ਕੋਲ ਫੋਨ ਆਇਆ ਸੀ ਕਿ ਇਕ ਗੱਡੀ ਪਟਿਆਲਾ ਤੋ ਪਾਰਲੇ ਕੰਪਨੀ ਦਾ ਮਾਲ ਰਾਜਪੁਰਾ ਦੀ ਇਕ ਦੁਕਾਨ ਤੇ ਉਤਾਰਨ ਜਾ ਰਹੀ ਸੀ।ਐਸੋਸੀਏਸਨ ਦੇ ਮੈਂਬਰਾ ਵੱਲੋਂ ਪੁੱਛ ਗਿੱਛ ਕਰਨ ਤੇ ਉਕਤ ਗੱਡੀ ਡਰਾਇਵਰ ਕੋਈ ਮਾਲ ਦਾ ਬਿੱਲ ਨਾ ਦਿਖਾ ਪਾਇਆ।ਜਿਸ ਦੇ ਚਲਦੇ ਉਨਾ ਵੱਲੋਂ ਐਕਸਾਇਜ਼ ਐਂਡ ਟੇਕਸਏਸਨ ਵਿਭਾਗ ਦੇ ਅਧਿਆਕਰੀਆ ਨੂੰ ਇਸ ਸਾਰੀ ਘਟਨਾ ਦੀ ਸੂਚਨਾ ਦਿੱਤੀ ਅਤੇ ਐਕਸਾਇਜ਼ ਐਂਡ ਟੇਕਸਏਸਨ ਵਿਭਾਗ ਦੇ ਅਧਿਕਾਰੀਆ ਵੱਲੋਂ ਮੋਕੇ ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਐਕਸਾਇਜ਼ ਅਧਿਕਾਰੀ ਜਸਪਾਲ ਸਿੰਘ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਉਨਾ ਨੇ ਉਕਤ ਸਮਾਨ ਉਤੇ 50 ਹਜਾਰ ਜੁਰਮਾਨਾ ਕੀਤਾ ਹੈ।