ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ,ਮੱਘਦਾ ਰਹੀਂ ਤੂੰ ਸੂਰਜਾ ਕੰਮੀਆਂ ਦੇ ਵਿਹੜੇ..... ਦੋਰਾਹਾ,ਅਮਰੀਸ਼ ਆਨੰਦ,ਹਲਕਾ ਪਾਇਲ ਤੋਂ ਵਿਧਾਇਕ ਲਖਵੀਰ ਸਿੰਘ ਲੱਖਾਂ ਨੇ ਪ੍ਰੈਸ ਨਾਲ ਗੱਲਬਾਤ ਕਰਦੇ ਕਿਹਾ ਮਨਰੇਗਾ ਮਜ਼ਦੂਰਾਂ ਦੀ ਇਲਾਕ਼ੇ ਦੇ ਵਿਕਾਸ ਵਿੱਚ ਭੁਮਿਕਾ ਨੂੰ ਨਜਰ ਅੰਦਾਜ ਨਹੀਂ ਕੀਤਾ ਜਾ ਸਕਦਾ। ਓਹਨਾ ਕਿਹਾ ਕਿ ਮੈ ਜਦੋ ਵੀ ਕਿਸੇ ਰਸਤੇ ਤੋਂ ਨਿਕਲਣ ਵਾਲੇ ਮਨਰੇਗਾ ਮਜ਼ਦੂਰਾਂ ਨੂੰ ਕੱਮ ਕਰਦੇ ਵੇਖਦਾ ਹਾਂ ਤਾਂ ਉਨ੍ਹਾਂ ਕੋਲ਼ ਰੁਕ ਕੇ ਉਨ੍ਹਾਂ ਦਾ ਹਾਲ ਚਾਲ ਜਾਣਦਾ ਹਾਂ। ਖੇਤ ਮਜਦੂਰ ਦਾ ਬੇਟਾ ਅਖਵਾਉਣਾ ਤੇ ਮਾਣ ਪ੍ਰਾਪਤ ਹੁੰਦਾ ਹੈ ਕਿਉਂਕਿ ਮੈ ਵੀ ਕਿਰਤੀ ਜੂਨ ਚ ਪੈਦਾ ਹੋਇਆ ਹੈ,ਤੇ ਸਾਰੇ ਕਿਰਤੀ ਮੇਰੇ ਕੋਲ ਆਪਣਾ ਦੁੱਖ ਦੱਸਦੇ ਰਹਿੰਦੇ ਨੇ। ਜੇਕਰ ਕਿਸੇ ਮਜਦੂਰ ਦੀ ਅਦਾਇਗੀ ਨਾ ਹੋਈ ਹੋਵੇ, ਕਿਸੇ ਨੂੰ ਕੰਮ ਨਾ ਮਿਲਦਾ ਹੋਵੇ ਤੇ ਕਿਸੇ ਨੂੰ ਵਿਭਾਗੀ ਸਮੱਸਿਆ ਹੋਵੇ ਅਸੀ ਸਾਰੇ ਰਲ੍ਹ ਮਿਲ ਕੇ ਮਸਲੇ ਹੱਲ ਕਰਦੇ ਹਾਂ। ਖਾਸ ਕਰਕੇ ਮੇਰੀਆਂ ਮਾਤਾਵਾਂ ਤੇ ਭੈਣਾਂ ਮੇਰੇ ਨਾਲ ਆਪਣਾ ਹਰ ਦੁੱਖ ਸਾਂਝਾ ਕਰਦਿਆਂ ਪਿਆਰ ਦਿੰਦੀਆਂ ਨੇ। ਪੰਜਾਬ ਦੇ ਅਗਲੇ ਵਿਧਾਨ ਸਭਾ ਸੈਸ਼ਨ ਵਿੱਚ ਮਨਰੇਗਾ ਮਜ਼ਦੂਰਾਂ ਦੀ ਉਜਰਤ ਵਧਾਉਣ ਲਈ ਪੰਜਾਬ ਸਰਕਾਰ ਤੇ ਜੋਰ ਪਾਵਾਂਗਾ ਕਿ ਕੇਂਦਰ ਸਰਕਾਰ ਨੂੰ ਕਰਵਾਈ ਕਰਨ ਲਈ ਲਿਖਿਆ ਜਾਵੇ।