ਵੱਧ ਤੋਂ ਵੱਧ ਬੂਟੇ ਲਗਾ ਕੇੇ ਉਨ੍ਹਾਂ ਦੀ ਸੰਭਾਲ ਕਰਨਾ ਜ਼ਰੂਰੀ- ਡੌਲੀ ਮਲਕੀਤ

ਮੋਹਾਲੀ , 17 ਅਪ੍ਰੈਲ (ਆਨੰਦ )-ਪੰਜਾਬ ਦੀ ਉੱਘੀ ਲੋਕ ਗਾਇਕਾ ਤੇ ਪੰਜਾਬੀ ਫਿਲਮ ਜਗਤ ਦੀ ਅਦਾਕਾਰ ਮੈਡਮ ਡੌਲੀ ਮਲਕੀਤ ਨੇ ਇਕ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸਾਫ-ਸੁਥਰਾ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਉਣਾ ਤੇ ਉਨ੍ਹਾਂ ਦੀ ਸੰਭਾਲ ਕਰਨਾ ਵੀ ਅਤਿ ਜ਼ਰੂਰੀ ਹੈ ਤਾਂ ਕਿ ਆਪਣੇ ਚੋਗਿਰਦੇ ਨੂੰ ਹਰਾ-ਭਰਾ ਕੀਤਾ ਜਾ ਸਕੇ | ਡੌਲੀ ਮਲਕੀਤ ਨੇ ਕਿਹਾ ਕਿ ਇਸ ਤਰ੍ਹਾਂ ਪਾਣੀ ਅਤਿ ਅਨਮੋਲ ਹੈ ਤੇ ਪਾਣੀ ਤੋਂ ਬਿਨ੍ਹਾਂ ਧਰਤੀ ਉੱਪਰ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ | ਇਸ ਲਈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਾਣੀ ਦੀ ਬਰਬਾਦੀ ਨਾ ਕਰੀਏ ਤੇ ਇਸਦੀ ਸੰਕੋਚ ਨਾਲ ਵਰਤੋਂ ਕਰਦੇ ਹੋਏ ਇਸਦੀ ਬਚਤ ਵੱਲ ਉਚੇਚਾ ਧਿਆਨ ਦੇਈਏ |