-
ਸਾਡਾ ਸੱਭਿਆਚਾਰ
-
Thu Mar,2021
ਅਮਰੀਸ਼ ਆਨੰਦ,ਪ੍ਰਸਿੱਧ ਸੰਗੀਤਕਾਰ ਬੀਐੱਸ ਨਾਰੰਗ ਦਾ ਮੰਗਲਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ ਦੇ ਅਚਾਨਕ ਦੇਹਾਂਤ ਕਾਰਨ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਦੌੜ ਗਈਇਸ ਦੌਰਾਨ ਪ੍ਰੈਸ ਨਾਲ ਗੱਲਬਾਤ ਕਰਦੇ ਉੱਘੀ ਸੂਫ਼ੀ ਗਾਇਕਾ ਤਰੁੰਨੀ ਸੂਦ ਨੇ ਕਿਹਾ ਕਈ ਪ੍ਰਸਿੱਧ ਸੰਗੀਤਕਾਰਾਂ ਨੇ ਉਨ੍ਹਾਂ ਤੋਂ ਸੰਗੀਤ ਦੀ ਸਿੱਖਿਆ ਗ੍ਰਹਿਣ ਕੀਤੀ। ਓਹਨਾ ਦੱਸਿਆ ਸੰਗੀਤਕਾਰ ਬੀ ਐੱਸ ਨਾਰੰਗ ਸ਼ਾਮ ਚੌਰਾਸੀ ਘਰਾਣੇ ਦੀ ਲੜੀ ਨਾਲ ਜੁੜੇ ਸੰਗੀਤ ਜਗਤ ਦਾ ਬੇਜੋੜ ਨਾਂ ਹਨ। ਡੀਏਵੀ ਕਾਲਜ ਜਲੰਧਰ ਵਿਚ ਸੰਗੀਤ ਦੇ ਪ੍ਰੋਫੈਸਰ ਰਹਿ ਚੁੱਕੇ ਨਾਰੰਗ ਸਾਹਿਬ ਨੇ ਦੇਸ਼ ਵਿਦੇਸ਼ ਵਿਚ ਆਪਣੀ ਕਲਾ ਦਾ ਲੋਹਾ ਮੰਨਵਾਇਆ। ਉਨ੍ਹਾਂ ਦੇ ਕਈ ਸ਼ਾਗਿਰਦਾਂ ਨੇ ਪੰਜਾਬੀ ਸੰਗੀਤ ਜਗਤ ਵਿਚ ਨਾਂ ਰੌਸ਼ਨ ਕੀਤਾ। ਜਲੰਧਰ ਦੇ ਪ੍ਰਸਿੱਧ ਹਰਿਵੱਲਭ ਸੰਗੀਤ ਸੰਮੇਲਨ ਵਿਚ ਬੀਐੱਸ ਨਾਰੰਗ ਦੇ ਗਾਇਨ ਨੂੰ ਸੁਣਨ ਲਈ ਦੂਰ-ਦੂਰ ਤੋਂ ਲੋਕ ਪੁੱਜਦੇ ਸਨ. ਓਹਨਾ ਦੇ ਰੁਖਸਤ ਹੋਣ ਨਾਲ ਸੰਗੀਤ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲੇ ਘਾਟਾ ਪਿਆ ਹੈ.