ਸ੍ਰੀ ਰਾਮ ਜਨਮ ਭੂਮੀ ਮੰਦਿਰ ਅਯੋਧਿਆ ਦੇ ਹੋਏ ਸ਼ਿਲਾਨਿਯਾਸ ਦੀ ਖੁਸ਼ੀ ਵਾਰਡ ਨੰਬਰ 8 ਵਿਖੇ ਕੌਂਸਲਰ ਅਮਨ ਐਰੀ ਨੇ ਇਲਾਕਾ ਨਿਵਾਸਿਆਂ ਨਾਲ ਮਨਾਈ l ਇਸ ਮੌਕੇ ਸਮੂਹ ਇਲਾਕਾ ਨਿਵਾਸਿਆਂ ਨੇ ਦੀਪਮਾਲਾ ਕਰਕੇ, ਆਤਿਸ਼ਬਾਜ਼ੀ ਚਲਾ ਕੇ ਅਤੇ ਮਿਠਾਈਆਂ ਵੰਡ ਕੇ ਖੁਸ਼ੀ ਮਨਾਈ lਇਸ ਮੌਕੇ ਸ੍ਰੀ ਅਮਨ ਐਰੀ ਨੇ ਕਿਹਾ ਕਿ ਅੱਜ 492 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਮੰਦਰ ਅਯੁੱਧਿਆ ਦਾ ਨੀਂਹ ਪੱਥਰ ਰੱਖਣ ਦੇ ਸ਼ੁਭ ਪਲ ਦੀ ਖੁਸ਼ੀ ਉਹਨਾਂ ਦੀ ਵਾਰਡ ਦੇ ਅਧੀਨ ਆਉਂਦੇ ਇਲਾਕੇ ਬਸੰਤ ਐਵੀਨਿਊ, ਬਿਊਟੀ ਐਵੀਨਿਊ, ਅਬਾਦੀ ਕਰਮਪੁਰਾ, ਨਿਰੰਕਾਰੀ ਕਲੋਨੀ, ਚਾਂਦ ਐਵੀਨਿਊ , ਮੈਡੀਕਲ ਐਨਕਲੇਵ ਆਦਿ ਦੇ ਵਸਨੀਕਾਂ ਨੇ ਆਪਣੇ ਆਪਣੇ ਇਲਾਕਿਆ ਵਿਚ ਦੀਪਮਾਲਾ ਕਰਕੇ, ਆਤਿਸ਼ਬਾਜ਼ੀ ਚਲਾ ਕੇ ਅਤੇ ਮਿਠਾਈਆਂ ਵੰਡ ਕੇ ਮਨਾਈ ਹੈ l ਉਹਨਾਂ ਨੇ ਇਸ ਪਾਵਨ ਪਰਵ ਦੀ ਸਮੂਹ ਰਾਮ ਭਗਤਾਂ ਨੂੰ ਵਧਾਈ ਦਿੱਤੀ ਹੈ ।