ਸੰਗਰੂਰ,12 ਦਸੰਬਰ (ਸਪਨਾ ਰਾਣੀ) ਅੱਜ ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੀ ਮੀਟਿੰਗ ਪ੍ਰਧਾਨ ਕੇਵਲ ਸਿੰਘ ਗੁੱਜਰਾਂ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਕਲਾਸ ਫੋਰਥ ਯੂਨੀਅਨ ਦੀਆਂ ਦਫ਼ਤਰ ਵਿਚ ਪਹੁੰਚੇ ਸੀਨੀਅਰ ਮੀਤ ਪ੍ਰਧਾਨ ਬਿੱਕਰ ਸਿੰਘ ਸਿਬੀਆ ਨੇ ਸਮੂਹ ਵਰਕਰਾਂ ਨਾਲ ਉਨ੍ਹਾਂ ਦੀਆਂ ਮੰਗਾਂ ਸਬੰਧੀ ਵਿਚਾਰ-ਚਰਚਾ ਕੀਤੀ ਗਈ। ਮੀਟਿੰਗ ਵਿੱਚ ਆਗੂਆਂ ਨੇ ਵੱਖ-ਵੱਖ ਮੰਗਾਂ 'ਤੇ ਵਿਚਾਰ-ਚਰਚਾ ਕਰਨ ਉਪਰੰਤ ਸਰਕਾਰ ਤੋਂ ਮੰਗ ਕੀਤੀ ਕਿ ਸੀਨੀਆਰਤਾ ਸੂਚੀ ਨੂੰ ਪੂਰਨ ਤੌਰ 'ਤੇ ਮੁਕੰਮਲ ਕੀਤਾ ਜਾਵੇ, ਸਮੂਹ ਜ਼ਿਲ੍ਹਾ ਸੰਗਰੂਰ ਅੰਦਰ ਵਰਕਰਾਂ ਦੀਆਂ ਤਨਖ਼ਾਹਾਂ ਲੰਮੇ ਸਮੇਂ ਤੋਂ ਬਕਾਇਆ ਪਈਆਂ ਹਨ, ਤਨਖ਼ਾਹਾਂ ਦੇ ਵਾਧੇ ਵਾਲੇ ਰੇਟ ਲਾਗੂ ਕਰਕੇ ਤਨਖ਼ਾਹਾਂ ਦਿੱਤੀਆਂ ਜਾਣ , ਜਿਨ੍ਹਾਂ ਵਰਕਰਾਂ ਦਾ ਤਿੰਨ ਸਾਲਾਂ ਦਾ ਡਾਕਟਰੀ ਮੁਆਇਨਾ ਹੋ ਚੁੱਕਾ ਹੈ ਅਤੇ ਲਗਾਤਾਰ ਦੋ ਸੌ ਚਾਲੀ ਦਿਨ ਪੂਰੇ ਕਰ ਚੁੱਕੇ ਹਨ, ਉਨ੍ਹਾਂ ਵਰਕਰਾਂ ਨੂੰ ਲਗਾਤਾਰ ਕੰਮ 'ਤੇ ਰੱਖਿਆ ਜਾਵੇ। ਇਨ੍ਹਾਂ ਮੰਗਾਂ ਤੋਂ ਇਲਾਵਾ ਹੋਰ ਮੰਗਾਂ ਦਾ ਵੀ ਜ਼ਿਕਰ ਕੀਤਾ। ਇਸ ਮੌਕੇ ਮੀਟਿੰਗ ਵਿੱਚ ਜੰਗਲਾਤ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਗ਼ਮਦੂਰ ਸਿੰਘ ਚੱਠੇ ਲਹਿਰਾ ਬਲਾਕ ,ਪ੍ਰਧਾਨ ਜਸਵੀਰ ਸਿੰਘ ਹਮੀਰ ਸਿੰਘ, ਸੱਤਪਾਲ ਸਿੰਘ ਦਿੜ੍ਹਬਾ ਬਲਾਕ, ਕਰਨੈਲ ਸਿੰਘ ਸੰਗਰੂਰ ਰੇਂਜ, ਹਮੀਰ ਸਿੰਘ ਭੰਮਾਬੱਦੀ, ਖ਼ਨੌਰੀ ਬਲਾਕ ਪ੍ਰਧਾਨ ਸੁਰੇਸ਼ ਸਿੰਘ ਵੀ ਹਾਜ਼ਰ ਸਨ।