ਲੁਟੇਰਿਆਂ ਨੇ ਚਾਕੂ ਦੀ ਨੋਕ ’ਤੇ ਸ਼ਰਾਬ ਦਾ ਠੇਕਾ ਲੁੱਟਿਆ
- ਪੰਜਾਬ
- 31 Mar,2020
ਧੂਰੀ, 30 ਮਾਰਚ (ਮਹੇਸ਼ ਜਿੰਦਲ) ਲੰਘੀ ਰਾਤ ਨੇੜਲੇ ਪਿੰਡ ਧਾਂਦਰਾ ਵਿਖੇ ਕਾਰ ਸਵਾਰ ਲੁਟੇਰਿਆਂ ਵੱਲੋਂ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਅਤੇ ਨਕਦੀ ਲੁੱਟ ਕੇ ਲਿਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕੱਲ ਲੰਘੀ ਅੱਧੀ ਰਾਤ ਦੇ ਕਰੀਬ ਪਿੰਡ ਧਾਂਦਰਾ ਵਿਖੇ ਤਿੰਨ ਕਾਰ ਸਵਾਰ ਅਣਪਛਾਤੇ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਅੱਗੇ ਬੈਠੇ ਠੇਕੇ ਦੇ ਕਰਿੰਦੇ ਤੇ ਲੋਈ ਸੁੱਟ ਕੇ ਚਾਕੂ ਦੀ ਨੋਕ ’ਤੇ ਠੇਕੇ ’ਚੋਂ ਦੇਸੀ ਅਤੇ ਅੰਗਰੇਜੀ ਸ਼ਰਾਬ ਦੇ 24 ਡੱਬੇ ਅਤੇ 10-11 ਹਜਾਰ ਰੁਪਏ ਦੀ ਨਕਦੀ ਸਮੇਤ ਕਰੀਬ 75 ਹਜਾਰ ਰੁਪਏ ਦਾ ਸਮਾਨ ਲੁੱਟ ਕੇ ਫਰਾਰ ਹੋ ਗਏ। ਸੰਪਰਕ ਕਰਨ ’ਤੇ ਜਿੱਥੇ ਸ਼ਰਾਬ ਦੇ ਠੇਕੇਦਾਰ ਪਰਗਟ ਸਿੰਘ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ, ਉਥੇ ਜਦੋਂ ਸਦਰ ਪੁਲਸ ਧੂਰੀ ਦੇ ਮੁਖੀ ਡਾ. ਜਗਬੀਰ ਸਿੰਘ ਢੱਟ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਸੇ ਵੀ ਤਰਾਂ ਦੀ ਸ਼ਿਕਾਇਤ ਪ੍ਰਾਪਤ ਨਾ ਹੋਣ ਤੋਂ ਇੰਨਕਾਰ ਕੀਤਾ।