ਨਵਾਂਸ਼ਹਿਰ, 26 ਸਤੰਬਰ(ਦਵਿੰਦਰ ਕੁਮਾਰ)- ਡਾ. ਬੀ. ਆਰ. ਅੰਬੇਡਕਰ ਨੌਜਵਾਨ ਸਭਾ ਮਾਹਲ ਖੁਰਦ ਵੱਲੋਂ ਜਿਲੇ ਵਿੱਚ ਵੱਧ ਰਹੇ ਡੇਂਗੂ ਦੇ ਕੇਸਾਂ ਨੂੰ ਦੇਖਦੇ ਹੋਏ ਪਿੰਡ ਮਾਹਲ ਖੁਰਦ ਵਿੱਚ ਫੋਗ ਮਸ਼ੀਨਾਂ ਦੁਆਰਾ ਮੱਛਰਾਂ ਦੇ ਖਾਤਮੇ ਲਈ ਫੋਗਿੰਗ ਕਰਵਾਈ ਗਈ ਤੇ ਨਾਲ ਹੀ ਸਾਰੇ ਪਿੰਡ ਵਾਸੀਆਂ ਨੂੰ ਉਨ੍ਹਾਂ ਅਪੀਲ ਕੀਤੀ ਕੀ ਆਪਣੇ ਆਲੇ ਦੁਆਲੇ ਦੀ ਸਫਾਈ ਰੱਖੋ ਕਿਸੇ ਵੀ ਪਾਸੇ ਪਾਣੀ ਨਾ ਖੜਨ ਦਿੱਤਾ ਜਾਵੇ ਕਿਉਕਿ ਇਹ ਡੇਂਗੂ ਵਾਲਾ ਮੱਛਰ ਸਾਫ ਪਾਣੀ ਵਿੱਚ ਆਪਣਾ ਲਾਰਵਾ ਪੈਦਾ ਕਰਦਾ ਹੈ ਤੇ ਕੁੱਝ ਹੋਰ ਸਾਵਧਾਨੀਆਂ ਜਿਵੇਂ ਕੀ ਛੱਤਾਂ ’ਤੇ ਟੈਂਕੀਆਂ ਦੇ ਢੱਕਣ ਚੰਗੀ ਤਰ੍ਹਾਂ ਬੰਦ ਰੱਖੋ। ਟੁੱਟੇ ਬਰਤਨਾਂ, ਡਰੰਮਾਂ ਤੇ ਟਾਇਰਾਂ ਆਦਿ ਵਿਚ ਪਾਣੀ ਨਾ ਖੜ੍ਹਾ ਹੋਣ ਦਿਓ। ਘਰਾਂ ਵਿੱਚ ਪਾਣੀ ਦੀਆਂ ਬਾਲਟੀਆਂ ਅਤੇ ਹੋਰ ਬਰਤਨਾ ਵਿੱਚ ਪਾਣੀ ਭਰ ਕੇ ਨਾ ਰੱਖੋ ਅਗਰ ਰੱਖਣਾ ਹੈ ਤਾਂ ਉਸਨੂੰ ਢੱਕ ਕੇ ਰੱਖੋ। ਰਾਤ ਨੂੰ ਸੌਣ ਲੱਗੇ ਆਪਣੇ ਹੱਥਾਂ ਤੇ ਪੈਰਾਂ ਨੂੰ ਢੱਕ ਕੇ ਰੱਖਿਆ ਜਾਵੇ। ਇਸ ਮੌਕੇ ਮਿੰਟੂ ਕੁਮਾਰ, ਕਿ੍ਸ਼ਨ ਕੁਮਾਰ, ਨਿੱਕੂ, ਜਸਪ੍ਰੀਤ, ਸੰਦੀਪ, ਗੁਰਸੇਵਕ, ਹਰਮਨ, ਅਵੀ, ਗਿੰਂਦਾ ਰੈਲੋਵਾਲ, ਗੋਪੀ, ਕੁਲਵਿੰਦਰ ਪਾਲ, ਦਵਿੰਦਰ, ਵਿਪਨ ਆਦਿ ਹਾਜ਼ਰ ਸੀ।