ਸ਼ਾਇਦ ਜ਼ਰੂਰੀ ਸੀ -ਹਰਪ੍ਰੀਤ ਕੌਰ ਸੰਧੂ
- ਰਚਨਾ,ਕਹਾਣੀ,ਲੇਖ
- 29 Apr,2021

ਸ਼ਾਇਦ ਜ਼ਰੂਰੀ ਸੀ ਤੇਰੇ ਤੋਂ ਵਿੱਛੜਨਾ, ਆਪਣੇ ਆਪ ਨੂੰ ਮਿਲਣਾ ਤੇਰਾ ਹਰ ਕਦਮ,ਮੇਰੇ ਤੋਂ ਦੂਰ ਜਾਣਾ ਮੇਰਾ ਪਲ-ਪਲ,ਆਪਣੇ ਆਪ ਨੂੰ ਪਾਉਣਾਦਿਲ ਦਿਮਾਗ,ਜ਼ਿੰਦਗੀ ਵਿਚ ਤੂੰ ਹਰ ਥਾਂ ਕੱਲ੍ਹ ਤੀਕ ਘੇਰੀ ਹੋਈ ਸੀ,ਜਿੱਥੇ ਜਿੱਥੇ ਤੂੰ ਸੀ ਉੱਥੇ ਹੁਣ ਮੈਂ ਹੀ ਮੈਂ ਹਾਂ,ਯਾਦ ਕਰਦੀ ਹਾਂ ਤੈਨੂੰ ਅਕਸਰ ਕਦੇ ਉਦਾਸ ਹੋ ਕੇ,ਕਦੇ ਗੁੱਸੇ ਵਿੱਚ ਤੂੰ ਫ਼ਾਸਲੇ ਪੱਖੋਂ ਦੂਰ ਹੋ ਕੇ ਵੀ,ਦਿਲੋਂ ਦੂਰ ਨਹੀਂ ਹੋਇਆ ਤੇਰੇ ਜਾਣ ਪਿੱਛੋਂ,ਮਿਲੀ ਹਾਂ ਆਪਣੇ ਆਪ ਨੂੰ ਹੁੰਦਾ ਹੈ ਕਈ ਵਾਰ ਇਸ ਤਰ੍ਹਾਂ,ਕੋਈ ਆਪਣਾ ਦੂਰ ਹੋ ਜਾਵੇ ਤਾਂ ਦੁਖਦਾ ਹੈ ਦਿਲ,ਪਰ ਇਕ ਸਕੂਨ ਵੀ ਤਾਂ ਮਿਲਦਾ ਹੈ ਅਜ਼ਾਦੀ ਦਾ, ਆਪਣਾ ਹੀ ਆਨੰਦ ਹੈ ਆਪਣੀ ਛਾਂ ਆਪ ਬਣਨ ਦਾ ਆਪਣਾ ਹੀ ਆਨੰਦ ਹੈ, ਵਿੱਛੜਨਾ ਜ਼ਰੂਰੀ ਸੀ ਤੇਰੇ ਤੋਂ ਆਪਣੇ ਆਪ ਨੂੰ ਪਾਉਣ ਲਈ.
Posted By:
