45 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚ ਕੋਵਿਡ ਵੈਕਸੀਨ ਟੀਕਾ ਲਗਵਾਉਣ ਦਾ ਦਿਖਿਆ ਵੱਡਾ ਉਤਸ਼ਾਹ

ਰਾਜਪੁਰਾ,21 ਮਈ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਦੇ ਸੰਤ ਨਿਰੰਕਾਰੀ ਭਵਨ ਵਿਚ ਕੋਵਿਡ ਵੈਕਸੀਨ ਦਾ ਕੈੰਪ ਲਗਾਇਆ ਗਿਆ ਜਿਸ ਵਿਚ 45 ਸਾਲ ਤੋਂ ਉਪਰ ਦੇ ਉਮਰ ਦੇ ਲੋਕਾਂ ਲਈ ਟੀਕਾਕਰਨ ਕੀਤਾ ਗਿਆ ।ਇਸ ਕੈੰਪ ਦੀ ਸ਼ੁਰੂਆਤ ਹਲਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਕੀਤੀ।ਇਸ ਮੌਕੇ ਉਹਨਾਂ ਨਾਲ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ ਅਤੇ ਐਸ ਐਮ ਓ ਰਾਜਪੁਰਾ ਵੀ ਹਾਜਿਰ ਸਨ ਜਿਨ੍ਹਾਂ ਦਾ ਸੰਤ ਨਿਰੰਕਾਰੀ ਮਿਸ਼ਨ ਦੇ ਮੇਮਬਰਾ ਵਲੋਂ ਜੀ ਆਇਆਂ ਨੂੰ ਕੀਤਾ ਗਿਆ।ਇਸ ਮੌਕੇ ਸੰਤ ਨਿਰੰਕਾਰੀ ਮਿਸ਼ਨ ਰਾਜਪੁਰਾ ਸਯੋਜਕ ਪਟਿਆਲਾ ਜੌਨ ਜ਼ੋਨਲ ਇੰਚਾਰਜ ਸ਼੍ਰੀ ਰਾਧੇ ਸ਼ਿਆਮ ਨੇ ਦੱਸਿਆ ਕਿ ਅੱਜ ਸਰਕਾਰ ਵਲੋਂ 45 ਸਾਲ ਤੋਂ ਵੱਧ ਦੇ ਲੋਕਾਂ ਲਈ ਫਰੀ ਟੀਕਾਕਰਨ ਕੀਤਾ ਗਿਆ ਜਿਸ ਵਿਚ ਲੋਕਾਂ ਦਾ ਭਾਰੀ ਰਸ਼ ਦੇਖਣ ਨੂੰ ਮਿਲਿਆ ਉਹਨਾਂ ਕਿਹਾ ਕਿ ਲੋਕਾਂ ਵਿਚ ਟੀਕਾ ਲਗਵਾਉਣ ਦਾ ਇਨ੍ਹਾਂ ਉਤਸ਼ਾਹ ਸੀ ਕਿ ਲੋਕ ਸਵੇਰੇ 5 ਵਜੇ ਤੋਂ ਹੀ ਭਵਨ ਦੇ ਬਾਹਰ ਲੰਬੀਆਂ ਲਾਈਨਾਂ ਲਗਾ ਕੇ ਖੜੇ ਹੋ ਗਏ ਜਦਕਿ ਡਾਕਟਰਾਂ ਦੀ ਟੀਮ ਨੇ ਸਾਡੇ 9 ਵਜੇ ਤੋਂ ਬਾਅਦ ਟੀਕਾ ਲਗਾਉਣਾ ਸ਼ੁਰੂ ਕੀਤਾ।ਉਹਨਾਂ ਦੱਸਿਆ ਕਿ ਸਰਕਾਰ ਵਲੋਂ ਅੱਜ 250 ਟੀਕੇ ਲਗਾਉਣ ਦੇ ਲਈ ਰਜਿਸਟਰੇਸ਼ਨ ਸ਼ੁਰੂ ਕੀਤਾ ਤਾਂ 12 ਵਜੇ ਤੱਕ ਲਗਭਗ ਨੋ ਸੋ ਤੋਂ ਇਕ ਹਜ਼ਾਰ ਲੋਕ ਪਹੁੰਚ ਗਏ। ਜਿਥੇ ਕਈਆਂ ਨੂੰ ਹੱਥ ਜੋੜ ਕੇ ਵਾਪਿਸ ਭੇਜਿਆ ਗਿਆ। ਅੱਜ ਦੇ ਇਸ ਕੈੰਪ ਵਿਚ ਸਰਕਾਰ ਵਲੋਂ ਦਿਤੀਆਂ ਗਈਆਂ ਗਾਇਡਲਾਇਨ ਦਾ ਪੁਰੀ ਤਰਾਂ ਪਾਲਣਾ ਕਰਕੇ ਟੀਕਾਕਰਨ ਕੀਤਾ ਗਿਆ।ਇਸ ਮੌਕੇ ਤੇ ਸ਼੍ਰੀ ਵਿਨੈ ਨਿਰੰਕਾਰੀ, ਸ਼੍ਰੀ ਹਾਕਿਮ ਚੰਦ ,ਰਾਜ ਕੁਮਾਰ,ਸਰਲਾ ਜੀ ,ਸਤਪਾਲ ਜੀ,ਕਾਂਤਾ ਜੀ ਅਤੇ ਆਤਮ ਪ੍ਰਕਾਸ਼ ਵਧਵਾ ਅਤੇ ਅਨਿਲ ਟਨੀ ਸਮੇਤ ਕਈ ਸ਼ਹਿਰ ਦੇ ਪਤਵੰਤੇ ਸੱਜਣ ਹਾਜਿਰ ਸਨ।