ਰਾਜਪੁਰਾ 14 ਦਸੰਬਰ (ਰਾਜੇਸ਼ ਡਾਹਰਾ) ਸਿੱਖਿਆ ਸਕੱਤਰ ਪੰਜਾਬ ਸ੍ਰੀ ਕ੍ਰਿਸਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨਸੁਾਰ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਿਰਜਾਂਪੁਰ (ਬਲਾਕ ਡਾਹਰੀਆਂ) ਵਿਖੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀ ਮਤੀ ਸਪਨਾ ਗੁਪਤਾ ਦੀ ਅਗਵਾਈ ਹੇਠ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।ਇਸ ਮੋਕੇ ਮੁਖ ਅਧਿਆਪਕਾ ਸ੍ਰੀ ਮਤੀ ਸਪਨਾ ਗੁਪਤਾ ਨੇ ਦੱਸਿਆ ਕਿ ਮਿਲਣੀ ਵਿਚ ਵਿਦਿਆਰਥੀਆ ਦੇ ਮਾਪਿਆ ਦੇ ਨਾਲ ਨਾਲ ਐਸ.ਐਮ ਸੀ ਕਮੇਟੀ ਦੇ ਮੈਂਬਰਾ ਸਮੇਤ ਪਿੰਡ ਦੀ ਪੰਚਾਇਤ ਵਿਚ ਵੀ ਸਿਰਕਤ ਕੀਤੀ।ਮਿਲਣੀ ਵਿਚ ਪਹੁੰਚੇ ਮਾਪਿਆਂ ਨਾਲ ਬੱਚਿਆਂ ਦੀ ਦਸੰਬਰ ਮੁਲਾਂਕਣ ਦੀ ਕਾਰਗੁਜਾਰੀ ਸਾਂਝੀ ਕੀਤੀ ਅਤੇ ਈ ਕੰਟੈਂਟ ਦਿਖਾ ਕੇ ਉਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਪਿਆ ਨੂੰ ਸਕੂਲੀ ਬੱਚਿਆ ਦੀਆ ਹੋਰ ਉਪਲਬਧੀਆ ਤੋ ਵੀ ਜਾਣੂ ਕਰਵਾਇਆ ਗਿਆ।ਮਾਪਿਆ ਨੂੰ ਸਰਕਾਰੀ ਸਕੂਲਾਂ ਦੀ ਬਦਲਦੀ ਨੁਹਾਰ ਤੇ ਗੁਣਾਤਮਕ ਸਿਖਿਆ ਸੁਧਾਰਾ ਤੋ ਜਾਣੂ ਕਰਵਾਇਆ ਗਿਆ।ਮਾਪਿਆ ਨੂੰ ਪੰਜਵੀਂ ਜਮਾਤ ਦੀ ਬੋਰਡ ਪ੍ਰੀਖਿਆ ਵਿਚ ਸ਼ਤ ਪ੍ਰਤੀਸ਼ਤ ਨਤੀਜੇ ਲਈ ਸਹਿਯੋਗ ਦੇਣ ਲਈ ਕਿਹਾ ਗਿਆ ਤੇ ਸਕੂਲ ਵਿਚ ਨਵੇਂ ਦਾਖਲੇ ਲਈ ਪ੍ਰੇਰਿਤ ਕੀਤਾ ਗਿਆ।ਇਸ ਮੋਕੇ ਸਕੂਲ ਦੇ ਸਮੂਹ ਸਟਾਫ ਵੱਲੋਂ ਪਹੁੰਚੇ ਮਾਪੇ,ਐਸ.ਐਮ.ਸੀ ਕਮੇਟੀ ਮੈਂਬਰਾ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ।ਇਸ ਮੋਕੇ ਮੁੱਖ ਅਧਿਆਪਕਾ ਸਪਨਾ ਗੁਪਤਾ,ਅਧਿਆਪਕਾ ਪਰਮਜੀਤ ਕੌਰ,ਅਧਿਆਪਕ ਗੁਰਮੁੱਖ ਸਿੰਘ ਅਤੇ ਐਸ.ਐਮ.ਸੀ ਕਮੇਟੀ ਚੇਅਰਮੈਨ ਰੇਖਾ ਰਾਣੀ, ਮੈਂਬਰ ਮੀਨਾ ਰਾਣੀ ਸਮੇਤ ਪੰਚਾਇਤ ਮੈਂਬਰ ਹਾਜਰ ਸਨ।