ਐਕਸ ਏਅਰ ਫੋਰਸ ਕਲੱਬ ਵੱਲੋਂ ਲਗਾਇਆ ਫਰੀ ਮੈਡੀਕਲ ਕੈਂਪ. 250 ਮਰੀਜਾਂ ਦਾ ਕੀਤਾ ਚੈੱਕਅਪ, ਐਨਕਾਂ ਅਤੇ ਦਵਾਈ ਵੰਡੀ
- ਪੰਜਾਬ
- 06 Mar,2019
ਤਲਵੰਡੀ ਸਾਬੋ, 6 ਮਾਰਚ (ਗੁਰਜੰਟ ਸਿੰਘ ਨਥੇਹਾ)- ਸਥਾਨਕ ਮੰਡੀ ਦੇ ਨਜਦੀਕੀ ਪਿੰਡ ਬੁਰਜ ਸੇਮਾਂ ਦੇ ਗੁਰਦੁਆਰਾ ਸਾਹਿਬ ਵਿਖੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ। ਇਹ ਮੈਡੀਕਲ ਚੈੱਕਅਪ ਕੈਂਪ ਐਕਸ ਏਅਰ ਫੋਰਸ ਵੈਟਨਰੀ ਕਲੱਬ ਬਠਿੰਡਾ ਵੱਲੋਂ ਲਗਾਇਆ ਗਿਆ। ਜਿਸ ਦਾ ਮੰਤਵ ਪਿੰਡਾਂ ਦੇ ਲੋਕਾਂ ਦੀ ਫਰੀ ਸੇਵਾ ਕਰਨਾ ਹੈ ਤਾਂ ਜੋ ਉਹ ਆਪਣੀ ਸਿਹਤ ਅਤੇ ਬਿਮਾਰੀਆਂ ਪ੍ਰਤੀ ਚੰਗੀ ਜਾਣਕਾਰੀ ਪ੍ਰਾਪਤ ਕਰ ਸਕਣ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ ਅਤੇ ਸੁਖਮੰਦਰ ਸਿੰਘ ਬੁਰਜ ਸੇਮਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਅੱਖਾਂ ਦੀ ਮੁਫਤ ਜਾਂਚ, ਔਰਤਾਂ ਦੇ ਰੋਗਾਂ ਦਾ ਮੁਫਤ ਚੈੱਕਅਪ, ਬੱਚਿਆਂ ਦੀ ਜਾਂਚ, ਕੈਂਸਰ ਦੇ ਮਰੀਜਾਂ ਦਾ ਚੈੱਕਅਪ ਅਤੇ ਦਵਾਈਆਂ ਦੇ ਨਾਲ-ਨਾਲ ਅੇਨਕਾਂ ਵੀ ਵੰਡੀਆਂ ਗਈਆਂ। ਉਹਨਾਂ ਦੱਸਿਆ ਕਿ ਜਿਹੜੇ ਮਰੀਜਾਂ ਦਾ ਡਾਕਟਰਾਂ ਨੇ ਅਪ੍ਰੇਸ਼ਨ ਹੋਣਾ ਦੱਸਿਆ ਹੈ ਉਹਨਾਂ ਦਾ ਮੁਫ਼ਤ ਅਪ੍ਰਰੇਸ਼ਨ ਵੀ ਕਰਵਾਇਆ ਜਾਵੇਗਾ। ਇਸ ਮੌਕੇ ਕਲੱਬ ਦੇ ਪ੍ਰਧਾਨ ਅਮਰਜੀਤ ਸਿੰਘ, ਜਗਦੀਸ਼ ਸਿੰਘ ਖਜਾਨਚੀ, ਇਕਬਾਲ ਸਿੰਘ ਸਕੱਤਰ, ਸੁਖਮੰਦਰ ਸਿੰਘ ਸਾਬਕਾ ਫੌਜੀ, ਜਗਦੀਸ਼ ਸਿੰਘ ਜੋਧਪੁਰ ਪਾਖਰ, ਜਗਦੀਸ਼ ਸਿੰਘ ਰਾਏਖਾਨਾ ਅਤੇ ਚਹਿਲ ਸਾਹਿਬ ਇਸ ਮੌਕੇ ਹਾਜਿਰ ਸਨ।
Posted By:
