ਨਵਾਂਸ਼ਹਿਰ, 10 ਅਪ੍ਰੈਲ (ਦਵਿੰਦਰ ਕੁਮਾਰ) - ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਦੇ ਤਹਿਤ ਸੀਐੱਸਸੀ ਕੰਪਿਊਟਰ ਕੇਂਦਰ ਕੁਲਥਮ ਵੱਲੋਂ ਵਿਦਿਆਰਥੀਆਂ ਦਾ ਬੀਤੇ ਦਿਨੀ ਦੋ ਦਿਨਾ ਟ੍ਰੇਨਿੰਗ ਕੈਂਪ ਲਗਾਇਆ ਗਿਆ। ਟ੍ਰੇਨਿੰਗ ਉਪਰੰਤ ਵਿਦਿਆਰਥੀਆਂ ਦੀ ਆਰ ਪੀ ਐੱਲ ਪ੍ਰੀਖਿਆ ਵੀ ਲਈ ਗਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀਐੱਸਸੀ ਕੰਪਿਊਟਰ ਸੈਂਟਰ ਦੇ ਸੰਚਾਲਕ ਬਲਵਿੰਦਰ ਸਿੰਘ ਢਿੱਲੋ ਜੀ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਰੋਜ਼ਗਾਰ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਇਸ ਵਿੱਚ ਵਿਦਿਆਰਥੀਆਂ ਨੂੰ ਡਾਟਾ ਕਿਸ ਤਰ੍ਹਾਂ ਇਕੱਠਾ ਕਰਕੇ ਆਨਲਾਈਨ ਦਾਖ਼ਲ ਕਰਨਾ ਹੈ ਤੇ ਜਨਸੰਖਿਆ ਦੇ ਵੇਰਵਿਆਂ ਦੇ ਫੀਲਡ ਡਾਟੇ ਇਕੱਠੇ ਕਰਨ ਸਬੰਧੀ ਵੀ ਵਿਸਥਾਰ ਸਹਿਤ ਜਾਣਕਾਰੀ ਮੁਹੱਈਆ ਕਰਵਾਈ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਵਿਦਿਆਰਥੀਆਂ ਨੂੰ ਰੋਜ਼ਗਾਰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ। ਸੀਐਸਸੀ ਸੈਂਟਰ ਕੁਲਥਮ ਵੱਲੋਂ ਪਹਿਲੇ ਗੇੜ ਵਿੱਚ 26 ਵਿਦਿਆਰਥੀਆਂ ਦੀ ਪ੍ਰੀਖਿਆ ਕਰਵਾਈ ਗਈ ਅਤੇ ਉਨ੍ਹਾਂ ਨੇ ਦੱਸਿਆ ਕਿ ਕੋਈ ਵੀ ਨੌਜਵਾਨ ਲੜਕੇ ਲੜਕੀਆਂ ਉਹ ਵੱਖ ਵੱਖ ਸਕਿੱਲ ਤਹਿਤ ਇੱਥੇ ਆ ਕੇ ਆਪਣਾ ਦਾਖਲਾ ਕਰਵਾ ਕੇ ਇਹ ਪ੍ਰੀਖਿਆ ਦੇ ਸਕਦੇ ਹਨ। ਇਹ ਪ੍ਰੀਖਿਆ ਪਾਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੀ ਦਿੱਤੇ ਜਾਣਗੇ।