ਦੋਰਾਹਾ,ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਬੰਧਨ ਦੇ ਆਗੂਆਂ ਵੱਲੋਂ ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਪੰਜਾਬ ਵਿਚ ਮਜਬੂਤ ਸਰਕਾਰ ਬਣਾਉਣ ਲਈ ਵਰਕਰਾਂ ਨੂੰ ਲਾਮਬੰਦ ਕਰਨ ਸਬੰਧੀ ਹਲਕਿਆਂ, ਲੋਕ ਸਭਾ ਪੱਧਰ ਦੇ ਪ੍ਰਮੁੱਖ ਆਗੂਆਂ ਵੱਲੋਂ ਹਲਕਾਵਾਰ ਮੀਟਿੰਗਾਂ ਦਾ ਸਿਲਸਿਲਾ ਪੂਰੇ ਜ਼ੋਰਾਂ 'ਤੇ ਸ਼ੁਰੂ ਕਰ ਦਿੱਤਾ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗਠਬੰਧਨ ਦੇ ਆਗੂਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਇਲ ਦੇ ਪਿੰਡ ਘੁਡਾਣੀ ਕਲਾਂ ਵਿੱਚ ਵਿਸੇ਼ਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਪਾਇਲ ਇੰਚਾਰਜ ਈਸ਼ਰ ਸਿੰਘ ਮੇਹਰਬਾਨ ,ਰਘਵੀਰ ਸਿੰਘ ਸਹਾਰਨਮਾਜਰਾ,ਡਾਕਟਰ ਜਸਪ੍ਰੀਤ ਸਿੰਘ ਤੇ ਸੀਨੀਅਰ ਅਕਾਲੀ ਆਗੂ ਸ.ਹਰਜੀਵਨਪਾਲ ਸਿੰਘ ਗਿੱਲ ਦੀ ਅਗਵਾਈ ਵਿੱਚ ਸ਼ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਮੀਟਿੰਗ ਦੌਰਾਨ ਸਿਆਸੀ ਤੇ ਸਮਾਜਕ ਮੁੱਦਿਅਾਂ ਤੋਂ ਇਲਾਵਾ ਗੱਠਜੋੜ ਦੀਆਂ ਰਣਨੀਤੀਆਂ ਤੇ ਅਹਿਮ ਵਿਚਾਰਾਂ ਕੀਤੀਆਂ ਗਈਆਂ। ਓਹਨਾ ਵੱਲੋਂ ਹਲਕਾ ਪਾਇਲ ਅਧੀਨ ਪੈਂਦੇ ਪਿੰਡ ਪੱਧਰ 'ਤੇ ਸਾਂਝੀਆਂ ਮੀਟਿੰਗਾਂ ਕਰਨ ਦਾ ਫੈਸਲਾ ਕੀਤਾ ਗਿਆ ਹੈ, ਤਾਂ ਜੋ ਲੋਕਾਂ ਨੂੰ ਕਾਂਗਰਸ ਦੀਆਂ ਲੋਕ ਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਜਾਵੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਲੋਕਾਂ ਦੇ ਭੱਲੇ ਵਾਲੀ ਗਠਬੰਧਨ ਦੀ ਮਜਬੂਤ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ਵਿਸੇ਼ਸ਼ ਤੌਰ ਤੇ ਵਿਖੇ ਡਾਕਟਰ ਜਸਪ੍ਰੀਤ ਸਿੰਘ ਬੀਜਾ ਹਲਕਾ ਇੰਚਾਰਜ ਬਸਪਾ,ਰਾਮ ਸਿੰਘ ਗੋਗੀ ਸੂਬਾ ਸਕੱਤਰ, ਰਮਨਜੋਤ ਸਿੰਘ ਅਕਾਲੀ ਆਗੂ, ਕੁਲਦੀਪ ਸਿੰਘ ਤੇ ਓਹਨਾਂ ਦੀ ਬਾਕੀ ਟੀਮ ਦਾ ਸਨਮਾਨ ਕੀਤਾ ਗਿਆ।ਇਸ ਸਮੇਂ ਬਲਦੇਵ ਸਿੰਘ ਪੰਚ, ਪਰਮਿੰਦਰ ਸਿੰਘ ਪੰਚ,ਕਮਲ ਪੰਚ ,ਨੋਨੀ ਪੰਚ,ਜਗਮਿੰਦਰ ਸਿੰਘ ਪੰਚ,ਰਿੱਕੀ ਜੱਸਲ ਤੋਂ ਇਲਾਵਾ ਹਲਕਾ ਪਾਇਲ ,ਦੋਰਾਹਾ ਦੇ ਅਕਾਲੀ ਤੇ ਬਸਪਾ ਆਗੂ ਆਦਿ ਹਾਜ਼ਰ ਸਨ |