"ਟ੍ਰਿਊ ਲਵ" ਸਿੰਗਲ ਟਰੈਕ ਲੈ ਕੇ ਹਾਜ਼ਰ ਗਾਇਕਾ ਜੀਤ ਕੁਲਜੀਤ ਖੂਬ ਚਰਚਾ ਚ,ਹਰ ਪਾਸਿਓਂ ਮਿਲ ਰਿਆ ਭਰਵਾਂ ਹੁੰਗਾਰਾ - ਹੈਪੀ ਸ਼ਾਹਕੋਟੀ
- ਮਨੋਰੰਜਨ
- 16 Jul,2020
ਸ਼ਾਹਕੋਟ ( ਅਮਰੀਸ਼ ਆਨੰਦ )ਪੰਜਾਬੀ ਸੰਗੀਤਕ ਜਗਤ ਵਿਚ ਆਪਣੀ ਸੁਰੀਲੀ ਤੇ ਬੁਲੰਦ ਆਵਾਜ਼ ਨਾਲ ਵਿਲੱਖਣ ਪਹਿਚਾਣ ਰੱਖਣ ਵਾਲੀ ਗਾਇਕਾ ਜੀਤ ਕੁਲਜੀਤ ਦਾ ਨਵਾਂ ਸਿੰਗਲ ਟਰੈਕ ਟ੍ਰਿਊ ਲਵ ਹੋਸਟ ਇੰਡੀਆ ਕੰਪਨੀ ਵਲੋਂ ਆਪਣੇ ਬੈਨਰ ਹੇਠ ਯੂ ਟਿਊਬ ਤੇ ਰਿਲੀਜ ਕੀਤਾ ਗਿਆ .ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਪੀ ਸ਼ਾਹਕੋਟੀ ਨੇ ਦੱਸਿਆ ਗਾਇਕਾ ਜੀਤ ਕੁਲਜੀਤ ਦੇ ਸਿੰਗਲ ਟਰੈਕ ਨੂੰ "ਟ੍ਰਿਊ ਲਵ"ਗੀਤ ਨੂੰ ਗੀਤਕਾਰ ਪਾਲੀ ਬਲੋਮਾਜਰਾ ਨੇ ਕਲਮਬੱਧ ਕੀਤਾ ਹੈ ਅਤੇ ਦਵਿੰਦਰ ਕੈਂਥ ਨੇ ਇਸ ਗੀਤ ਨੂੰ ਸੰਗੀਤਕ ਧੁੰਨਾ ਵਿਚ ਪਰੋਇਆ ਹੈ ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਆ ਹੈ |
Posted By:
