ਸੀ.ਐੱਲ ਅੱਗਰਵਾਲ ਡੀ.ਏ.ਵੀ ਮਾਡਲ ਸਕੂਲ ਚ' ਰੱਖੜੀ ਦੇ ਤਿਉਹਾਰ ਮਨਾਇਆ

ਚੰਡੀਗੜ੍ਹ, (ਅਮਰੀਸ਼ ਆਨੰਦ)- ਸੀ.ਐੱਲ.ਅੱਗਰਵਾਲ ਡੀ.ਏ.ਵੀ ਮਾਡਲ ਸਕੂਲ ਚੰਡੀਗੜ੍ਹ ਵਿਚ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ| ਸਕੂਲ ਦੇ ਵਿਦਿਆਰਥੀਆਂ ਨੇ ਰੱਖੜੀ ਦੇ ਤਿਉਹਾਰ ਨਾਲ ਸੰਬੰਧਿਤ ਕਈ ਗਤੀਵਿਧੀਆਂ ਵਿਚ ਭਾਗ ਲਿਆ ਗਿਆ, ਜਿਸ ਵਿਚੋਂ ਰੱਖੜੀ ਬਨਾਉਣਾ, ਥਾਲੀ ਸਜਾਉਣਾ ਤੇ ਧੰਨਵਾਦ ਕਾਰਡ ਬਨਾਉਣਾ ਮੁੱਖ ਰਹੇ | ਸਕੂਲ ਦੇ ਪਿ੍ੰਸੀਪਲ ਸ੍ਰੀਮਤੀ ਸੁਨੀਤਾ ਰਨੀਅਲ ਨੇ ਦੱਸਿਆ ਕਿ ਇਸ ਪ੍ਰਕਾਰ ਦੇ ਤਿਉਹਾਰਾਂ ਨਾਲ ਸੰਬੰਧਿਤ ਆਯੋਜਨ ਬੱਚਿਆਂ ਲਈ ਗਿਆਨ ਪੂਰਵਕ ਸਿੱਧ ਹੁੰਦੇ ਹਨ | ਇਸ ਦੇ ਨਾਲ ਹੀ ਵਿਦਿਆਰਥੀਆਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਭੈਣ ਭਰਾ ਦੇ ਸੱਚਾ ਤੇ ਪਵਿੱਤਰ ਪਿਆਰ ਦਾ ਪ੍ਰਤੀਕ ਰੱਖੜੀ ਦਾ ਤਿਉਹਾਰ ਹਰ ਇੱਕ ਭੈਣ ਭਰਾ ’ਚ ਅਦਿੱਖ ਪਿਆਰ ਨੂੰ ਹੋਰ ਮਜਬੂਤ ਕਰਦਾ ਹੈ। ਓਹਨਾ ਕਿਹਾ ਕਿ ਇਹੋ ਜਿਹੇ ਤਿਉਹਾਰ ਸਮਾਜ ਵਿਚ ਭਾਈਚਾਰਾ ਵਧਾਉਂਦੇ ਹਨ ਤੇ ਸਾਨੂੰ ਸਾਰਿਆਂ ਨੂੰ ਮਿਲ ਕੇ ਇਹ ਤਿਉਹਾਰ ਮਨਾਉਣੇ ਚਾਹੀਦੇ ਹਨ |