ਸਫ਼ਾਈ ਸੇਵਕ ਯੂਨੀਅਨ ਪੰਜਾਬ ਦੇ ਸੱਦੇ 'ਤੇ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਸਫ਼ਾਈ ਸੇਵਕਾਂ ਵਲੋਂ ਨਗਰ ਕਾਉਂਸਿਲ ਦਫਤਰ ਦੋਰਾਹੇ ਵਿਖੇ ਸਫਾਈ ਸੇਵਕ ਯੂਨੀਅਨ ਦੋਰਾਹਾ ਦੇ ਪ੍ਰਧਾਨ ਧਰਮਪਾਲ ਦੀ ਅਗਵਾਈ ਹੇਠ ਮਿਉਂਸੀਪਲ ਐਕਸ਼ਨ ਕਮੇਟੀ ਪੰਜਾਬ ਵੱਲੋਂ ਦਿੱਤੀ ਗਈ 13 ਮਈ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਦੀ ਕਾਲ ਦੇ ਸਮਰਥਨ 'ਚ ਸਮੂਹ ਕਰਮਚਾਰੀਆਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਪਿੱਛਲੇ ਕਰੀਬ 11ਵੇਂ ਦਿਨ ਵੀ ਜਾਰੀ ਰਿਹਾ, ਜਿਸ 'ਚ ਮੁੱਖ ਤੌਰ 'ਤੇ ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਸੀਨੀਅਰ ਆਗੂ ਸ.ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਆਪਣੇ ਸਾਥੀਆਂ ਸ.ਬਲਜਿੰਦਰ ਸਿੰਘ ਚੌਂਦਾ ਸੂਬਾ ਮੀਤ ਪ੍ਰਧਾਨ ਐਸ.ਸੀ ਵਿੰਗ ਆਮ ਆਦਮੀ ਪਾਰਟੀ ,ਪੰਜਾਬ ਤੇ ਹੋਰ ਸਾਥੀਆਂ ਨਾਲ ਮਿਲ ਕੇ ਸਫਾਈ ਕਰਮਚਾਰੀਆਂ ਦੇ ਧਰਨੇ ਵਿਖੇ ਸ਼ਾਮਲ ਹੋਏ ਅਤੇ ਕਰਮਚਾਰੀਆਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹੋਏ ਸਰਕਾਰ ਨੂੰ ਜਲਦੀ ਕਰਮਚਾਰੀਆਂ ਦੀਆਂ ਮੰਗਾਂ ਨੂੰ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਕਰਮਚਾਰੀਆਂ ਨੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਠੇਕਾ ਪ੍ਰਣਾਲੀ ਖ਼ਤਮ ਕਰਕੇ ਕੰਮ ਕਰਦੇ ਸਫ਼ਾਈ ਸੇਵਕ, ਸੀਵਰਮੈਨ, ਮਾਲੀ, ਬੇਲਦਾਰ, ਇਲੈਕਟ੍ਰੀਸ਼ਨ, ਪੰਪ ਓਪਰੇਟਰ, ਕੰਪਿਊਟਰ ਆਪ੍ਰਰੇਟਰ, ਕਲਰਕ, ਡਰਾਈਵਰ ਅਤੇ ਫਾਇਰ ਬਿ੍ਗੇਡ ਕੰਟਰੈਕਟਰ ਮੁਲਾਜ਼ਮ ਰੈਗੂਲਰ ਕੀਤੇ ਜਾਣ, ਸ਼ਹਿਰਾਂ ਦੀਆਂ ਬੀਟਾਂ ਅਨੁਸਾਰ ਸਫਾਈ ਸੇਵਕਾਂ ਦੀ ਭਰਤੀ ਕੀਤੀ ਜਾਵੇ, ਤਨਖਾਹਾਂ ਸਮੇਂ ਸਿਰ ਦੇਣ ਲਈ ਵੈਟ ਦੀ ਰਾਸ਼ੀ ਦੁੱਗਣੀ ਕੀਤੀ ਜਾਵੇ ਜਾਂ ਮਿਉਂਸੀਪਲ ਕਾਮਿਆਂ ਦੀ ਤਨਖਾਹ ਪੰਜਾਬ ਸਰਕਾਰ ਦੇ ਖਜ਼ਾਨੇ ਵਿਚੋਂ ਦਿੱਤੀ ਜਾਵੇ, ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ, ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਪਾਇਲ ਦੇ ਸੀਨੀਅਰ ਆਗੂ ਇੰਜ.ਮਨਵਿੰਦਰ ਸਿੰਘ ਗਿਆਸਪੁਰਾ,ਸੂਬਾ ਮੀਤ ਪ੍ਰਧਾਨ ਐਸ.ਸੀ ਵਿੰਗ ਬਰਜਿੰਦਰ ਸਿੰਘ ਚੌਂਦਾ ,ਦੋਰਾਹਾ ਪੈਨਸ਼ਨਰ ਯੂਨੀਅਨ ਦੇ ਪ੍ਰਧਾਨ ਪਵਨ ਕੁਮਾਰ ਕੌਸ਼ਲ,ਨੇ ਸਫਾਈ ਕਰਮਚਾਰੀਆਂ ਦੇ ਹਕ਼ ਚ ਸੰਬੋਧਨ ਕੀਤਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਹਰਜੀਤ ਸਿੰਘ ਖਰੇ,ਯੂਥ ਆਗੂ ਦਵਿੰਦਰ ਸਿੰਘ ਰਾਜਾ ,ਸਫਾਈ ਸੇਵਕ ਯੂਨੀਅਨ ਦੋਰਾਹਾ ਦੇ ਪ੍ਰਧਾਨ ਧਰਮਪਾਲ,ਰੋਕੀ ਸਹੋਤਾ,ਰਾਹੁਲ ਵਡਿਆਲ,ਰਾਜੇਸ਼ ਲਾਲੀ,ਸਚਿਨ ਕੁਮਾਰ ,ਕਰਨ ਕੁਮਾਰ,ਅਨਿਲ ਕੁਮਾਰ ,ਅਸ਼ੋਕ ਕੁਮਾਰ ,ਸੁਦੇਸ਼ ਕੁਮਾਰ ਸੋਨੀ ਕੁਮਾਰ, ਮੋਤੀ ਲਾਲ ,ਜਸਵੀਰ ਕੌਰ ,ਸੰਤੋਸ਼ ਰਾਣੀ,ਪ੍ਰਵੀਨ ਬਾਲਾ ,ਕੋਮਲ ,ਵਿਜੈ ਰਾਣੀ ਪੂਨਮ ਰਾਣੀ ਯੂਨੀਅਨ ਦੇ ਸਮੂਹ ਆਹੁੱਦੇਦਾਰ ਤੇ ਸਮੂਹ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।