ਧੂਰੀ,25 ਮਾਰਚ (ਮਹੇਸ਼ ਜਿੰਦਲ) ਅੱਜ ਪਿੰਡ ਰਾਮਪੁਰਾ ਦੇ ਨੌਜਵਾਨਾਂ ਨੇ ਲੋਕ ਇਨਸਾਫ਼ ਪਾਰਟੀ ਦੇ ਮਾਲਵਾ ਜੌਨ ਪਟਿਆਲਾ ਦੇ ਯੂਥ ਪ੍ਰਧਾਨ ਜਸਵਿੰਦਰ ਸਿੰਘ ਰਿਖੀ ਦੀ ਅਗਵਾਈ ‘ਚ ਕਾਂਗਰਸ ਪਾਰਟੀ ਛੱਡ ਕੇ ਲੋਕ ਇਨਸਾਫ਼ ਪਾਰਟੀ ਦਾ ਪੱਲਾ ਫੜਿਆ। ਨੌਜਵਾਨਾਂ ਨੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਸੋਚ ਤੇ ਪਹਿਰਾ ਦੇਣ ਤੇ ਭਿ੍ਰਸ਼ਟਾਚਾਰ, ਰਿਸ਼ਵਤਖ਼ੋਰੀ ਖ਼ਿਲਾਫ਼ ਛੇੜੀ ਉਨਾਂ ਦੀ ਜੰਗ ਚ ਬੈਂਸ ਦਾ ਸਾਥ ਦੇਣ ਦੀ ਗੱਲ ਕਹੀ। ਇਸ ਸਮੇਂ ਜਸਵਿੰਦਰ ਰਿਖੀ ਨੇ ਨੌਜਵਾਨਾਂ ਨੂੰ ਸਿਰੋਪਾ ਪਾ ਕੇ ਪਾਰਟੀ ਚ ਸ਼ਾਮਿਲ ਕੀਤਾ ਅਤੇ ਉਨਾਂ ਨੂੰ ਪਾਰਟੀ ਚ ਬਣਦਾ ਮਾਣ ਸਨਮਾਨ ਦੇਣ ਦਾ ਵਾਅਦਾ ਕੀਤਾ। ਇਸ ਸਮੇਂ ਸੰਗਰੂਰ ਜ਼ਿਲੇ ਦੇ ਯੂਥ ਪ੍ਰਧਾਨ ਅਮਰਇੰਦਰ ਸਿੰਘ ਚੋਂਦਾ,ਸੀਨੀਅਰ ਯੂਥ ਮੀਤ ਪ੍ਰਧਾਨ ਮਨਪ੍ਰੀਤ ਸਿੰਘ ਸੋਪਾਲ,ਜ਼ਿਲਾ ਪ੍ਰਧਾਨ ਯੂਥ ਐੱਸ.ਸੀ. ਵਿੰਗ ਸਤਵੀਰ ਸਿੰਘ ਧੰਦੀਵਾਲ,ਸੁਖਵਿੰਦਰ ਸਿੰਘ ਪ੍ਰਧਾਨ ਐਕਸ ਸਰਵਿਸ ਮੈਨ ਧੂਰੀ,ਯੂਥ ਸੀਨੀਅਰ ਮੀਤ ਪ੍ਰਧਾਨ ਪ੍ਰਵੇਸ਼ ਪੂਰੀ ਧੂਰੀ ਤੇ ਸੰਜੀਵ ਕੁਮਾਰ ਬਾਂਸਲ ਆਦਿ ਹਾਜ਼ਰ ਸਨ ।