ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ ਸਮ੍ਰਿਤੀ ਓਬਰਾਏ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਵਿਚ ਲੀਡ ਰੋਲ ਚ ਨਜ਼ਰ ਆਵੇਗੀ ਅਮਰੀਸ਼ ਆਨੰਦ ਲੁਧਿਆਣਾ ਲੁਧਿਆਣਾ ,੧੯ ਜੁਲਾਈ (ਅਮਰੀਸ਼ ਆਨੰਦ)ਮਿਸਜ਼ ਪੰਜਾਬ ਬ੍ਰਾਂਡ ਅੰਬੈਸਡਰ,ਪੰਜਾਬੀ ਮਾਡਲ ਤੇ ਮੋਟੀਵੇਸ਼ਨਲ ਸਪੀਕਰ ਲੁਧਿਆਣੇ ਜਿਲੇ ਦੇ ਰਾਜਗੁਰੂ ਨਗਰ ਵਿਚ ਰਹਿਣ ਵਾਲੀ ਪੰਜਾਬੀ ਆਰਟਿਸਟ ਸਮ੍ਰਿਤੀ ਓਬਰਾਏ ਸੱਚ ਤੇ ਅਧਾਰਿਤ ਸ਼ੋਰਟ ਮੂਵੀ 'ਖਮੋਸ਼ ਪੰਜੇਬ 'ਵਿਚ ਬਤੋਰ ਲੀਡ ਰੋਲ ਚ ਨਜ਼ਰ ਆਏ ਰਹੀ ਹੈ,ਸਮ੍ਰਿਤੀ ਓਬਰਾਏ ਇਸ ਤੋਂ ਪਹਿਲਾ ਕਈ ਬ੍ਯੂਟੀ ਪ੍ਰਤੀਯੋਗਤਾਵਾਂ ਜਿੱਤਣ ਦੇ ਨਾਲ ਨਾਲ ਕਈ ਪੰਜਾਬੀ ਸ਼ੋਅਜ਼ ਚ ਬਤੋਰ ਜੱਜ ਆ ਚੱਕੀ ਹੈ ,ਇਸ ਤੋਂ ਪਹਿਲਾ ਸਮ੍ਰਿਤੀ ੧ ਪੋਲੀਵੁਡ ਮੂਵੀ ਵਿਚ ਵੀ ਕੰਮ ਕਰ ਚੁਕੀ ਹੈ, ਇਸ ਤੋਂ ਪਹਿਲਾ ਸਮ੍ਰਿਤੀ ਪੰਜਾਬੀ ਚੈਨਲ ਵਿਚ ਐਂਕਰ ਵੀ ਰਹਿ ਚੁਕੀ ਹੈ, ਸਮ੍ਰਿਤੀ ਓਬਰਾਏ ਇਕ ਮਲਟੀਟੈਲੈਂਟਡ ਆਰਟਿਸਟ ਹੈ ੨੦੧੦ ਵਿਚ ਸਮ੍ਰਿਤੀ ਮਿਸ ਬਟਾਲਾ ਵੀ ਰਹੀ ਤੇ ਓਹਨਾ ੨੦੧੩ ਵਿਚ ੩ ਫੁਕਰੇ ਸ਼ੋਰਟ ਮੂਵੀ ਕੀਤੀ ਜੋ ਕਿ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤੀ ਗਈ ਤੇ ੨੦੧੭ ਵਿਚ ਸਮ੍ਰਿਤੀ ਤੇ ਮਿਸਜ਼ ਪੰਜਾਬ ੨੦੧੭ ਦਾ ਐਵਾਰਡ ਆਪਣੇ ਨਾਮ ਕੀਤਾ,ਇਸ ਦੇ ਨਾਲ ਏ ਸਮ੍ਰਿਤੀ ਦੀ ਮਿਹਨਤ ਕਰਦੀ ਰਹੀ ਤੇ ਮਸਹੂਰ ਪੰਜਾਬੀ ਸਿੰਗਰ ਸਰਦਾਰ ਅਲੀ ਦੇ ਸੁਪਰਹਿੱਟ ਗਾਣੇ ' ਦੀਵਾਨੇ ' ਵਿਚ ਬਤੋਰ ਲੀਡ ਮਾਡਲ ਵੀ ਕੰਮ ਕੀਤਾ. ਪਾਲੀ ਤੇ ਪ੍ਰਿਥਵੀ ਰਾਜ ਦੀ ਡਿਰੈਸ਼ਨ ਚ ਬਣੀ ਸ਼ੋਰਟ ਮੂਵੀ 'ਖਮੋਸ਼ ਪੰਜੇਬ ਨੂੰ ਲਾਕਡਾਊਨ ਦੇ ਦੌਰਾਨ ਲੋਕਾਂ ਦੇ ਮਨੋਰੰਜਨ ਲਈ ਬਣਾਇਆ ਗਿਆ ਹੈ ਕਿਉਂਕਿ ਇਹਨਾ ਦਿਨਾਂ ਵਿਚ ਲੋਕ ਕਾਫੀ ਲੰਮੇ ਸਮੇ ਤੋਂ ਥੀਏਟਰ ਤੋਂ ਦੂਰ ਰਹੇ ਹਨ ਓਹਨਾ ਦੱਸਿਆ ਕਿ ਸ਼ੋਰਟ ਮੂਵੀ 'ਖਮੋਸ਼ ਪੰਜੇਬ ' ਨੂੰ ੨੪ ਜੁਲਾਈ ਨੂੰ ਯੂਉੱਬ ਤੇ ਰਿਲੀਜ਼ ਕੀਤੀ ਜਾਵੇਗੀ ਸਮ੍ਰਿਤੀ ਓਬਰਾਏ ਦਾ ਕਹਿਣਾ ਹੈ ਕਿ ਉਹ ਲੰਬੇ ਸਮੇ ਤੋਂ ਪੂਰੀ ਲਗਨ ਨਾਲ ਕੰਮ ਕਰਦੀ ਜਾ ਰਹੀ ਹੈ,ਉਹ ਮੰਨਦੀ ਹੈ ਕਿ ਪੰਜਾਬੀ ਸਿਨੇਮਾ ਜਿਸ ਤੇਜੀ ਨਾਲ ਅੱਗੇ ਵੱਧ ਰਿਹਾ ਹੈ ,ਓਥੇ ਨਵੇਂ ਕਲਾਕਾਰਾਂ ਨੂੰ ਚੰਗਾ ਪਲੇਟਫਾਰਮ ਮਿਲ ਰਿਆ ਹੈ,ਸਮ੍ਰਿਤੀ ਦਾ ਕਹਿਣਾ ਹੈ ਕਿ ਮੈਂ ਸਿਰਫ ਪੈਸੇ ਲਈ ਰੋਲ ਕਰਨ ਚ ਦਿਲਚਸਪੀ ਨਹੀਂ ਰੱਖਦੀ ਬਲਕਿ ਸਹੀ ਅਰਥਾਂ ਵਿਚ ਇਕ ਅਦਾਕਾਰ ਬਣਨਾ ਚਾਹੁੰਦੀ ਹੈ, ਰੋਲ ਅਜਿਹਾ ਹੋਣਾ ਚਾਹੀਦਾ ਹੈ ਜੋ ਕਿ ਦਿਲ ਦੀਆ ਗਹਿਰਾਈਆਂ ਨੂੰ ਛੂ ਜਾਵੇ ,ਤਾਂ ਹੀ ਕੋਈ ਅਦਾਕਾਰ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਹੈ .