ਭਾਜਪਾ ਉਮੀਦਵਾਰ ਜਗਦੀਸ਼ ਜੱਗਾ ਨੂੰ ਮਿਲਿਆ ਸ਼ਿਵ ਸੈਨਾ ਪੰਜਾਬ ਦਾ ਸਾਥ

ਰਾਜਪੁਰਾ,10 ਫ਼ਰਵਰੀ(ਰਾਜੇਸ਼ ਡਾਹਰਾ)ਅੱਜ ਸ਼ਿਵ ਸੈਨਾ ਪੰਜਾਬ ਵਲੋਂ ਰਾਜਪੁਰਾ ਤੋਂ ਭਾਜਪਾ ਦੇ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਨੂੰ ਆਪਣਾ ਸਮਰਥਨ ਦੇ ਕੇ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਦਾ ਐਲਾਨ ਕੀਤਾ।ਸ਼ਿਵ ਸੈਨਾ ਪੰਜਾਬ ਵਲੋਂ ਭਾਜਪਾ ਨਾਲ ਗਠਜੋੜ ਤੋਂ ਬਾਅਦ ਪਹਿਲੀ ਮੋਹਿਮ ਆਪਣੇ ਸਥਾਨਕ ਦਫਤਰ ਰਾਜਪੁਰਾ ਵਿਚ ਕੀਤੀ ਗਈ।ਜਿਥੇ ਭਾਜਪਾ ਦੇ ਉਮੀਦਵਾਰ ਜਗਦੀਸ਼ ਕੁਮਾਰ ਜੱਗਾ ਦੇ ਪਹੁੰਚਣ ਤੇ ਉਹਨਾਂ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਤੇ ਜਗਦੀਸ਼ ਜੱਗਾ ਨੇ ਸ਼ਿਵ ਸੈਨਾ ਪੰਜਾਬ ਦੇ ਦਫਤਰ ਵਿਚ ਪਹੁੰਚ ਕੇ ਪਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਖੁਸ਼ੀ ਜਤਾਈ ਕਿ ਸ਼ਿਵ ਸੈਨਾ ਪੰਜਾਬ ਦੇ ਸਮਰਥਨ ਨਾਲ ਪਾਰਟੀ ਦਾ ਕਦ ਬਹੁਤ ਉੱਚਾ ਹੋ ਗਿਆ ਹੈ ਅਤੇ ਹੁਣ ਬੀਜੇਪੀ ਨੂੰ ਰਾਜਪੁਰਾ ਤੇ ਪੰਜਾਬ ਵਿਚ ਸਰਕਾਰ ਬਣਾਉਣ ਤੋਂ ਕੋਈ ਨਹੀਂ ਰੋਕ ਸਕਦਾ।ਉਹਨਾਂ ਕਿਹਾ ਕਿ ਸਾਨੂੰ ਰਾਜਪੁਰਾ ਵਿਚ ਲੋਕਾਂ ਦਾ ਬਹੁਤ ਪਿਆਰ ਮਿਲ ਰਿਹਾ ਹੈ ।ਉਹਨਾਂ ਕਿਹਾ ਕਿ ਸਾਨੂ ਰਾਜਪੁਰੇ ਦੀਆਂ 36 ਪੰਚਾਇਤਾਂ ਦਾ ਸਮਰਥਨ ਮਿਲਿਆ ਹੈ। ਸਾਨੂ ਉਮੀਦ ਹੈ ਕਿ ਇਸ ਵਾਰ ਵਿਰੋਧੀ ਪਾਰਟੀਆਂ ਨੂੰ ਵੱਡੀ ਹਾਰ ਦਾ ਸਾਮਨਾ ਕਰਨਾ ਪਏਗਾ।ਇਸ ਮੌਕੇ ਉਥੇ ਮੌਜੂਦ ਲੋਕਾ ਨੇ ਕਮਲ ਦੇ ਫੁੱਲ ਤੇ ਮੋਹਰ ਲਗਾ ਕੇ ਡਵਲ ਇੰਜਣ ਦੀ ਸਰਕਾਰ ਲਿਆਉਣ ਦਾ ਭਰੋਸਾ ਦਿੱਤਾ ।ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਸੰਜੀਵ ਰਾਜਪੁਰਾ,ਲੀਗਲ ਸਲਾਹਕਾਰ ਮੁਦਿਤ ਭਾਰਤਵਾਜ, ਮਹਾਸਚਿਵ ਕਰਣ ਤਾਜ਼, ਗੌਰਵ ਸ਼ਰਮਾ,ਸੰਤੋਸ਼ ਕੁਮਾਰ ਤੇ ਸਮੁੱਚੀ ਟੀਮ ਨੇ ਵੱਧ ਚੜ੍ਹ ਕੇ ਭਾਜਪਾ ਨੂੰ ਵੋਟ ਪਵਾਉਣ ਦਾ ਭਰੋਸਾ ਦਿਤਾ ।