ਰਾਜਪੁਰਾ (ਰਾਜੇਸ਼ ਡਾਹਰਾ )ਹਲਕਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਅੱਜ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖੇ | ਉਹਨਾਂ ਨੇ ਸਰਹਿੰਦ ਰੇਲਵੇ ਫਾਟਕ ਦੇ ਨੇੜੇ ਐਨਵਾਇਰਨਮੈਂਟ ਪਾਰਕ ਦਾ ਉਦਘਾਟਨ, ਮੇਨ ਬਾਜ਼ਾਰ ਨਜਦੀਕ ਸ਼ਹੀਦ ਪ੍ਰਭਾਕਰ ਚੋਕ ਨੇੜੇ ਪਾਰਕਿੰਗ ਦਾ ਨੀਵ ਪੱਥਰ, ਸ਼ਹਿਰ ਦੇ ਸਭ ਤੋਂ ਵੱਡੇ ਸ਼ਿਵਾ ਜੀ ਪਾਰਕ ਵਿਚ ਓਪਨ ਜਿੰਮ ਦਾ ਉਦਘਾਟਨ ਕੀਤਾ । ਹਰਦਿਆਲ ਸਿੰਘ ਕੰਬੋਜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਿਚ ਪੰਜ ਅੰਡਰ ਬਿ੍ਜ ਅਤੇ ਓਵਰ ਬਿ੍ਜ ਦਾ ਕੰਮ ਚੱਲ ਰਿਹਾ ਹੈ | ਪਿੰਡਾਂ ਦੀਆਂ ਸਾਰੀਆਂ ਸੜਕਾਂ ਨੂੰ ਮੁੱਖ ਸੜਕਾਂ ਨਾਲ ਜੋੜਿਆ ਜਾ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਹਲਕੇ ਦੇ 100 ਪਿੰਡਾਂ ਲਈ ਆਰ.ੳ. ਦਾ ਪੀਣ ਵਾਲਾ ਨਹਿਰੀ ਪਾਣੀ ਮਿਲਣ ਜਾ ਰਿਹਾ ਹੈ | ਹਲਕੇ ਦੇ ਸਾਰੇ ਸਕੂਲਾਂ ਵਿਚ ਬੱਚਿਆਂ ਅਤੇ ਅਧਿਆਪਕਾਂ ਲਈ ਨਵੇਂ ਬਾਥਰੂਮ ਬਣਾਏ ਜਾ ਰਹੇ ਹਨ ਰਾਜਪੁਰਾ ਸ਼ਹਿਰ ਨੂੰ ਪੰਜਾਬ ਦਾ ਗੇਟ ਵੇ ਬਣਾਉਣ ਲਈ 400 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਹਰਦਿਆਲ ਸਿੰਘ ਕੰਬੋਜ ਨੇ ਅੱਜ ਇੱਥੇ ਸ਼ਿਵਾ ਜੀ ਪਾਰਕ ਵਿਚ ਓਪਨ ਜਿੰਮ ਦਾ ਉਦਘਾਟਨ ਕਰਨ ਮੌਕੇ 'ਤੇ ਕੀਤਾ | ਸ. ਹਰਦਿਆਲ ਸਿੰਘ ਕੰਬੋਜ ਨੇ ਦੱਸਿਆ ਕਿ ਬਜਟ ਸੈਸ਼ਨ ਵਿਚ ਰਾਜਪੁਰਾ ਨੇ ਗਰਾਂਟਾਂ ਦੇ ਮਾਮਲੇ ਵਿਚ ਪੰਜਾਬ ਭਰ ਵਿਚ ਸਭ ਤੋਂ ਵੱਧ ਗਰਾਂਟ ਮਿਲੀ | ਉਨ੍ਹਾਂ ਦੱਸਿਆ ਕਿ ਰਾਜਪੁਰਾ ਸ਼ਹਿਰ ਦੋ ਮੁੱਖ ਮਾਰਗਾਂ 'ਤੇ ਸਥਿਤ ਹੋਣ ਕਾਰਨ ਹਰ ਰੋਜ਼ ਕੋਈ ਨਾ ਕੋਈ ਵੱਡਾ ਸੜਕ ਹਾਦਸਾ ਵਾਪਰਦਾ ਹੀ ਰਹਿੰਦਾ ਹੈ, ਜਿਸ ਕਾਰਨ ਜ਼ਖਮੀਆਂ ਨੂੰ ਇੱਧਰ-ਉੱਧਰ ਦੇ ਹਸਪਤਾਲਾਂ ਵਿਚ ਸ਼ਿਫ਼ਟ ਕਰਨ ਨਾਲ ਕਈ ਵਾਰ ਅਣਹੋਣੀ ਵਾਪਰ ਜਾਂਦੀ ਸੀ | ਇਸ ਲਈ ਪੰਜਾਬ ਸਰਕਾਰ ਨੇ ਰਾਜਪੁਰਾ ਸ਼ਹਿਰ ਲਈ ਟਰਾਮਾਂ ਸੈਂਟਰ ਦੀ ਮਨਜ਼ੂਰੀ ਦੇ ਦਿਤੀ ਹੈ ਜਿਹੜਾ ਕਿ ਬਹੁਤ ਹੀ ਜਲਦ ਤਿਆਰ ਹੋ ਜਾਵੇਗਾ | ਸ. ਕੰਬੋਜ ਨੇ ਕਿਹਾ ਕਿ ਹਲਕੇ ਨੂੰ ਸਿਹਤ, ਸਿੱਖਿਆ, ਸੜਕਾਂ, ਸਫ਼ਾਈ ਅਤੇ ਸਾਫ਼ ਪਾਣੀ ਦੇ ਪੱਖੋਂ ਪੰਜਾਬ ਵਿਚ ਪਹਿਲੇ ਨੰਬਰ ਦਾ ਸ਼ਹਿਰ ਬਣਾਇਆ ਜਾਵੇਗਾ | ਇਸ ਮੌਕੇ ਹੋਰਨਾਂ ਸਮੇਤ ਨਗਰ ਕੌਾਸਲ ਦੇ ਪ੍ਰਧਾਨ ਸ੍ਰੀ ਨਰਿੰਦਰ ਸ਼ਾਸਤਰੀ, ਕੌਾਸਲਰ ਗੁਰਦੀਪ ਸਿੰਘ ਧਮੋਲੀ, ਰਣਬੀਰ ਸਿੰਘ ਈ.ੳ., ਅਮਨਦੀਪ ਸਿੰਘ ਨਾਗੀ ਸਮੇਤ ਸ਼ਹਿਰ ਦੇ ਦੁਕਾਨਦਾਰ ਮੌਜੂਦ ਸਨ।ਪ੍ਰਧਾਨ ਬਲਦੇਵ ਸਿੰਘ ਗੱਦੋਮਾਜਰਾ, ਪ੍ਰਧਾਨ ਦੇਵਕੀ ਨੰਦਨ, ਬਲਦੀਪ ਸਿੰਘ ਬੱਲੂ, ਸਰਬਜੀਤ ਸਿੰਘ ਮਾਣਕਪੁਰ, ਯੋਗੇਸ਼ ਗੋਲਡੀ, ਅਨਿਲ ਸ਼ਾਹੀ, ਜਵਾਲਾ ਸਿੰਘ ਚੈਹਲ , ਪ੍ਰਮੋਦ ਬੱਬਰ, ਸੁਖਬੀਰ ਸਿੰਘ ਭੋਲਾ, ਵੇਦ ਲੂਥਰਾ, ਭੁਪਿੰਦਰ ਸੈਣੀ, ਪਵਨ ਪਿੰਕਾ, ਚਰਨਜੀਤ ਕਪੂਰ, ਅਸ਼ੋਕ ਕੁਮਾਰ, ਨਰਿੰਦਰ ਸੋਨੀ, ਚਰਨਜੀਵ ਖੁਰਾਨਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ |