ਧੂਰੀ,5 ਅਗਸਤ (ਮਹੇਸ਼ ਜਿੰਦਲ)65ਵੀਂ ਪੰਜਾਬ ਸਕੂਲ ਖੇਡਾਂ ਦੇ ਭਸੌੜ ਜੋਨ ਮੁਕਾਬਲਿਆਂ ਵਿਚ ਰੌਬਿਨ ਮਾਡਲ ਸੀ. ਸੈਕੰ. ਸਕੂਲ ਦੀਆਂ ਟੀਮਾਂ ਨੇ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ। ਸਕੂਲ ਦੀ ਪ੍ਰਿੰਸੀਪਲ ਮਧੂ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਸੀਨੀ. ਸੈਕੰ. ਸਕੂਲ ਢਢੋਗਲ ਖੇੜੀ ਵਿਖੇ ਕਰਵਾਏ ਗਏ ਜੋਨ ਪਧਰ ਦੇ ਨੈਟਬਾਲ ਮੁਕਾਬਲਿਆਂ ਵਿੱਚ ਅੰਡਰ-14 ਮੁੰਡਿਆਂ ਦੀ ਟੀਮ ਨੇ ਪਹਿਲਾ, ਅੰਡਰ-17 ਅਤੇ ਅੰਡਰ-19 ਟੀਮਾਂ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਨੇ ਖਿਡਾਰੀਆਂ ਦਾ ਸਕੂਲ ਆਉਣ ਤੇ ਸਨਮਾਨ ਕੀਤਾ ਅਤੇ ਇਸ ਸ਼ਾਨਦਾਰ ਪ੍ਰਾਪਤੀ ਲਈ ਟੀਮ ਕੋਚ ਬਿਕਰਮਜੀਤ ਸਿੰਘ ਅਤੇ ਵਿਿਦਆਰਥੀਆਂ ਨੂੰ ਵਧਾਈ ਦਿੱਤੀ।