ਕੈਮਿਸਟਾ ਨੂੰ ਆਉਣ ਵਾਲੀਆ ਮੁਸ਼ਕਿਲਾਂ ਦਾ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ:ਸੰਦੀਪ ਨਾਗੀਆ

ਰਾਜਪੁਰਾ :6 ਫਰਵਰੀ (ਰਾਜੇਸ਼ ਡਾਹਰਾ) ਕੈਮਿਸਟਾਂ ਅਤੇ ਐਸੋਸੀਏਸ਼ਨਾ ਵਿਚ ਆਰਹੀਆ ਮੁਸ਼ਕਿਲਾ ਦਾ ਹੱਲ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ,ਇਹਨਾਂ ਗਲਾਂ ਦਾ ਪ੍ਰਕਟਾਵਾ ਅੱਜ ਰਾਜਪੁਰਾ ਦੇ ਈਗਲ ਮੋਟਲ ਹੋਟਲ ਵਿੱਚ ਕੈਮਿਸਟ ਐਸੋਸੀਏਸ਼ਨ ਰਾਜਪੁਰਾ ਦੀ ਵਿਸ਼ੇਸ਼ ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਪ੍ਰਧਾਨ ਨੋਰਥ ਇੰਡੀਅਨ ਸੰਦੀਪ ਨਾਗੀਆ ਜੀ ਨੇ ਪਹੁੰਚਣ ਤੇ ਕੀਤੀ ।ਇਸ ਮੌਕੇ ਕੈਮਿਸਟਾਂ ਅਤੇ ਐਸੋਸੀਏਸ਼ਨਾ ਵਿਚ ਆਰਹੀਆ ਮੁਸ਼ਕਿਲਾ ਬਾਰੇ ਵਿਚਾਰ ਵਟਾਂਦਰਾ ਕੀਤਾ।ਇਸ ਮੌਕੇ ਸ੍ਰੀ ਨਾਗੀਆ ਜੀ ਨੇ ਭਰੋਸਾ ਦਿਤਾ ਹੈ ਕਿ ਆ ਰਹੀਆ ਇਨ੍ਹਾਂ ਮੁਸ਼ਕਿਲਾਂ ਦਾ ਹੱਲ ਕਰ ਦਿੱਤਾ ਜਾਵੇਗਾ।ਉਨ੍ਹਾਂ ਐਸੋਸੀਏਸ਼ਨ ਨੂੰ ਆਪਣਾ ਅਸ਼ੀਰਵਾਦ ਦਿੱਤਾ।ਇਸ ਮੌਕੇ ਜਿਲਾ ਪਟਿਆਲਾ ਕੈਮਿਸਟ ਐਸੋਸੀਏਸ਼ਨ ਪ੍ਰਧਾਨ ਅਸ਼ੋਕ ਗੋਇਲ,ਕੈਮਿਸਟ ਐਸੋਸੀਏਸ਼ਨ ਰਾਜਪੁਰਾ ਦੇ ਪ੍ਰਧਾਨ ਜਗਨੰਦਨ ਗੁਪਤਾ, ਪ੍ਰਧਾਨ ਰੀਟੇਲ ਐਸੋਸੀਏਸ਼ਨ ਪਟਿਆਲਾ ਗੁਰਸ਼ਰਨ ਸਿੰਘ ਢਿੱਲੋਂ,ਜਨਰਲ ਸਕੱਤਰ ਮਹੇਸ਼ਇੰਦਰ ਮੇਸ਼ੀ,ਪੀਸੀਏ ਮੈਂਬਰ ਨਰੇਸ ਗੋਸਵਾਮੀ,,ਜਨਰਲ ਸਕੱਤਰ ਜਗਜੀਤ ਸਿੰਘ ਬਹਿਲ,ਸੀਨੀਅਰ ਮੀਤ ਪ੍ਰਧਾਨ  ਸਮੀਰ ਜਾਸੂਜਾ ਹਾਜਰ ਸਨ