24,ਅਕਤੂਬਰਦੋਰਾਹਾ, (ਅਮਰੀਸ਼ ਆਨੰਦ) : ਦੋਰਾਹੇ ਵਿਖੇ ਸ਼੍ਰੀ ਰਾਮ ਨਾਟਕ ਕਲੱਬ ਦੁਆਰਾ ਦੁਸਹਿਰੇ ਦਾ ਤਿਓਹਾਰ ਸ਼ਰਧਾਪੂਰਵਕ ਮਨਾਇਆ ਜਾਵੇਗਾ,ਦੋਰਾਹਾ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਕਲੱਬ ਦੇ ਸਰਪ੍ਰਸਤ ਸ਼੍ਰੀ ਸੁਦਰਸ਼ਨ ਕੁਮਾਰ ਸ਼ਰਮਾ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਕਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਦੋਰਾਹਾ ਸ਼ਹਿਰ ਵਿਚ ਰਾਮਲੀਲਾ ਵੀ ਆਯੋਜਿਤ ਨਹੀਂ ਕੀਤੀ ਗਈ ਓਹਨਾ ਕਿਹਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਦੇਖਦੇ ਹੋਏ ਇਸ ਵਾਰ ਦੁਸਹਿਰੇ ਦਾ ਤਿਓਹਾਰ ਸ਼੍ਰੀ ਰਾਮ ਨਾਟਕ ਕਲੱਬ ਤੇ ਸਮੂਹ ਦੋਰਾਹਾ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਵਕਰਮਾ ਰੋਡ ਵਿਖੇ ਸਥਿਤ ਸਰਕਾਰੀ ਹਾਈ ਸਕੂਲ ਦੇ ਮੈਦਾਨ ਵਿਖੇ ਬੜੀ ਸ਼ਰਧਾ ਨਾਲ ਮਨਾਇਆ ਜਾਵੇਗਾ ਓਹਨਾ ਦੱਸਿਆ ਇਸ ਮੌਕੇ ਸ਼੍ਰੀ ਰਾਮ ਜੀ ਦੇ ਜੀਵਨ ਸਬੰਧੀ ਸੁੰਦਰ ਤੇ ਮਨਮੋਹਕ ਝਾਕੀਆਂ ਦਿਖਾਇਆ ਜਾਣਗੀਆਂ ਇਹ ਝਾਕੀਆਂ ਦੋਰਾਹਾ ਦੇ ਸ਼ਿਵ ਮੰਦਿਰ ਪੁਰਾਣਾ ਬਾਜ਼ਾਰ ਤੋਂ ਸ਼ੁਰੂ ਹੋ ਕੇ ਮੇਨ ਬਾਜ਼ਾਰ ਤੋਂ ਬੇਅੰਤ ਸਿੰਘ ਚੌਂਕ ਹੁੰਦੇ ਹੋਏ ਦੁਸਹਿਰਾ ਮੈਦਾਨ ਵਿਖੇ ਪਹੁੰਚਣਗੀਆਂ,ਇਸ ਮੌਕੇ ਓਹਨਾ ਨਾਲ ਮੋਹਨ ਲਾਲ ਪਾਡੇ,ਅਵਤਾਰ ਮਠਾੜੂ ,ਬੌਬੀ ਕਪਿਲਾ ਆਦਿ ਮੋਜੂਦ ਸਨ.