ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐਸ.ਐਸ.ਪੀ. ਸ੍ਰੀ ਵਿਕਰਮਜੀਤ ਦੁੱਗਲ, ਐਸ.ਪੀ. ਆਪ੍ਰੇਸ਼ਨ ਸ਼੍ਰੀ ਸ਼ੈਲੇਂਦਰ ਸ਼ੈਲੀ, ਡੀ.ਐਸ.ਪੀ. ਸ਼੍ਰੀ ਗੁਰਇੰਦਰਬੀਰ ਸਿੰਘ ਸਿੱਧੂ ਅਤੇ ਐਸ.ਐਚ.ਓ. ਸ਼੍ਰੀ ਉਪਕਾਰ ਸਿੰਘ ਨੇ ਸ਼ੁੱਕਰਵਾਰ ਨੂੰ ਜੰਡਿਆਲਾ ਗੁਰੂ ਵਿਖੇ ਫਲੈਗ ਮਾਰਚ ਕਢਿਆ । ਐਸ.ਐਸ.ਪੀ. ਕੋਰੋਨਾ ਪਾਜ਼ੀਟਿਵ ਦੇ ਘਰ ਵੀ ਗਏ ਅਤੇ ਉਹਨਾਂ ਦੇ ਪਰਿਵਾਰ ਦੀ ਤੰਦਰੁਸਤੀ ਬਾਰੇ ਜਾਣਿਆ । ਇਸ ਦੇ ਨਾਲ ਹੀ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਵੀ ਦਿੱਤਾ ।ਇਸ ਦੌਰਾਨ ਪੁਲਿਸ ਪ੍ਰਸ਼ਾਸਨ ਨੇ ਵੱਖ-ਵੱਖ ਬੈਂਕਾਂ ਵਿਚ ਗਾਹਕਾਂ ਲਈ ਕੀਤੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ । ਨਾਲ ਹੀ ਉਹਨਾਂ ਨੇ ਗਾਹਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਟਾਫ ਨੂੰ ਲੋਕਾਂ ਦੀ ਮਦਦ ਕਰਨ ਦੀ ਹਦਾਇਤ ਕੀਤੀ ।