ਧੂਰੀ,26 ਦਸੰਬਰ (ਮਹੇਸ਼ ਜਿੰਦਲ) ਪਿਛਲੇ ਸਾਲ ਸੁਨਾਮ ਵਿਖੇ ਬੋਰਵੈਲ ਵਿੱਚ ਡਿੱਗ ਕੇ ਫਤਿਹਵੀਰ ਨਾਮੀ ਇੱਕ ਬੱਚੇ ਦੀ ਯਾਦ ਵਿੱਚ ਪਿੰਡ ਬੇਨੜਾ ਵਿਖੇ ਐਨ.ਆਰ.ਆਈ. ਕਿ੍ਰਕੇਟ ਕੱਪ ਬੇਨੜਾ ਦੇ ਬੈਨਰ ਹੇਠ 5 ਰੋਜਾ ਕਿ੍ਰਕੇਟ ਟੂਰਨਾਮੈਂਟ ਅਤੇ ਅੰਤਿਮ 5ਵੇਂ ਦਿਨ ਤਾਸ਼ ਦੀ ਖੇਡ ਸੀਪ ਦੇ ਮੁਕਾਬਲਿਆਂ ਦਾ ਆਯੋਜਨ ਬੇਨੜਾ ਦੇ ਐਨ.ਆਰ.ਆਈ. ਨੌਜਵਾਨਾਂ ਦੇ ਵੱਡਮੁੱਲੇ ਸਹਿਯੋਗ ਨਾਲ ਸ਼ੁਰੂ ਹੋਇਆ। 29 ਦਸੰਬਰ ਤੱਕ ਚਲੱਣ ਵਾਲੇ ਇਸ ਕਿ੍ਰਕੇਟ ਟੂਰਨਾਮੈਂਟ ਦੇ ਅੱਜ ਪਹਿਲੇ ਦਿਨ ਦੀ ਸ਼ੁਰੂਆਤ ਮੌਕੇ ਬੇਨੜਾ ਦੇ ਨੌਜਵਾਨ ਬੱਬਲ ਬੇਨੜਾ ਨੇ ਦੱਸਿਆ ਕਿ ਪਿੰਡ ਬੇਨੜਾ ਦੇ ਕਨੇਡਾ ਜਾ ਕੇ ਵਸੇ ਮਨਪ੍ਰੀਤ ਦਿਓਲ, ਅੰਮਿ੍ਰਤ ਢਿੱਲੋਂ, ਹੈਰੀ ਘੁਮਾਣ, ਲਖਵਿੰਦਰ ਦਿਓਲ, ਤੇਜਿੰਦਰ ਖੰਗੂੜਾ, ਸੁਰਜੀਤ ਦਿਓਲ, ਰਛਪਾਲ ਕਨੇਡਾ, ਪਰਦੀਪ ਕਨੇਡਾ, ਦਵਿੰਦਰ ਕਨੇਡਾ ਅਤੇ ਗਗਨ ਯੂ.ਐਸ.ਏ. ਵੱਲੋਂ ਲੱਖਾਂ ਰੁਪਏ ਖਰਚ ਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਉਨਾ ਦੱਸਿਆ ਕਿ ਇਨਾਂ ਕਿ੍ਰਕੇਟ ਮੁਕਾਬਲਿਆਂ ਵਿੱਚ ਜੇਤੂ ਟੀਮ ਨੂੰ 1 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ ਅਤੇ ਦੂਜਾ ਇਨਾਮ 51 ਹਜ਼ਾਰ ਰੁਪਏ ਦਾ ਰੱਖਿਆ ਗਿਆ ਹੈ ਅਤੇ ਮੈਨ ਆਫ ਦੀ ਸੀਰੀਜ ਖਿਡਾਰੀ ਨੂੰ ਇੱਕ ਮੋਟਰਸਾਈਕਲ ਇਨਾਮ ਵਿੱਚ ਦਿੱਤਾ ਜਾਵੇਗਾ। ਇਸ ਮੌਕੇ ਕੁਲਦੀਪ ਕੁਮਾਰ,ਸੋਨਿੰਦਰ ਸਿੰਘ ਸੋਨੀ,ਸੁਖਦੀਪ ਸਿੰਘ,ਜਗਦੇਵ ਸਿੰਘ,ਵੇਦਪ੍ਰੀਤ,ਮਨਪ੍ਰੀਤ ਆਦਿ ਹਾਜਰ ਸਨ।