ਰਾਜਪੁਰਾ,18 ਸਤੰਬਰ(ਰਾਜੇਸ਼ ਡਾਹਰਾ)ਲੋਕ ਭਲਾਈ ਟਰੱਸਟ ਦੇ ਪ੍ਰਧਾਨ ਜਗਦੀਸ਼ ਕੁਮਾਰ ਜੱਗਾ ਵਲੋਂ 6 ਸਤੰਬਰ ਨੂੰ ਰਾਜਪੁਰਾ ਸੁਪਰ ਕਿਡਜ਼ ਕਾਂਟੈਸਟ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਪਹਿਲੇ ਤਿੰਨ ਜੇਤੂ ਹਾਲ ਹੀ ਵਿੱਚ ਐਲਾਨੇ ਗਏ ਹਨ।ਕੰਟਸਟ ਦੀ ਪਹਿਲੀ ਜੇਤੂ ਮੁਕਤ ਪਬਲਿਕ ਦੀ ਚੌਥੀ ਜਮਾਤ ਵਿੱਚ ਪੜ੍ਹਦੀ ਲੋਵਨਯਾ ਬਣੀ ਅਤੇ ਐਸ.ਬੀ.ਐਸ. ਸਕੂਲ ਹਰਿਓਂ ਦੀ ਸਤਵੀਂ ਜਮਾਤ ਦੇ ਅਦਿਤਿਆ ਗਿਰ ਦੂਜਾ ਜੇਤੂ ਬਣਿਆ ਅਤੇ ਸੀ.ਐਮ. ਪਬਲਿਕ ਸਕੂਲ ਦੀ ਦਸਵੀਂ ਜਮਾਤ ਦੀ ਸਿਮਰਪ੍ਰੀਤ ਕੌਰ ਤੀਜੀ ਜੇਤੂ ਬਣੀ। ਜਗਦੀਸ਼ ਕੁਮਾਰ ਜੱਗਾ ਜੀ ਨੇ ਨਿੱਜੀ ਤੌਰ ‘ਤੇ ਇਹਨਾਂ ਬੱਚਿਆਂ ਨਾਲ ਮੁਲਾਕਾਤ ਕਰ ਕੇ ਇਹਨਾਂ ਨੂੰ ਐਂਡਰਾਇਡ ਟੈਬਲੇਟ ਦਿੱਤੇ। ਅਦਿਤਿਆ ਗਿਰ ਨੂੰ ਵਧਾਈ ਦੇਣ ਲਈ ਜਗਦੀਸ਼ ਕੁਮਾਰ ਜੱਗਾ ਜੀ ਆਪ ਐਸ.ਬੀ.ਐਸ ਸਕੂਲ ਵਿਖੇ ਪਹੁੰਚੇ ਅਤੇ ਓਥੇ ਮੌਜੂਦ ਬੱਚਿਆਂ ਨਾਲ ਵੀ ਗੱਲਬਾਤ ਕੀਤੀ। ਇਸ ਮੌਕੇ ਉਹਨਾਂ ਨੇ ਅਦਿਤਿਆ ਦੇ ਪਿਤਾ ਜੀ ਨੂੰ ਵੀ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨੂੰ ਰਾਜਪੁਰਾ ਸੁਪਰ ਕਿਡਜ਼ ਕੰਟੈਸਟ ਵਿੱਚ ਭਾਗ ਲੈਣ ਦਾ ਸੁਨੇਹਾ ਦਿੱਤਾ। ਇਸ ਉਪਰੰਤ ਜਗਦੀਸ਼ ਕੁਮਾਰ ਜੱਗਾ ਜੀ ਨੇ ਲੋਵਨਯਾ ਅਤੇ ਸਿਮਰਪ੍ਰੀਤ ਨੂੰ ਉਹਨਾਂ ਦੇ ਗ੍ਰਹਿ ਵਿਖੇ ਪਹੁੰਚਕੇ ਐਂਡਰਾਇਡ ਟੈਬਲੇਟ ਦਿੱਤਾ ਅਤੇ ਦੋਵੇਂ ਪਰਿਵਾਰਾਂ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ। ਉਹਨਾਂ ਨੇ ਜੇਤੂ ਬੱਚੀਆਂ ਦੀ ਜਾਗਰੂਕਤਾ ਅਤੇ ਪ੍ਰਤਿਭਾ ਦੀ ਪ੍ਰਸ਼ੰਸਾ ਕੀਤੀ।ਜਗਦੀਸ਼ ਕੁਮਾਰ ਜੱਗਾ ਨੇ ਕਿਹਾ। ਇਸ ਮੁਕਾਬਲੇ ਤਹਿਤ ਰਾਜਪੁਰਾ ਹਲਕੇ ਦੇ 30 ਜੇਤੂਆਂ ਨੂੰ 30 ਐਂਡਰਾਇਡ ਟੈਬਲੇਟ ਦਿੱਤੇ ਜਾਣਗੇ। ਮਗਰ ਜਗਦੀਸ਼ ਕੁਮਾਰ ਜੱਗਾ ਜੀ ਦਾ ਕਹਿਣਾ ਹੈ ਕਿ ਬਹੁਤ ਤੇਜ਼ੀ ਨਾਲ ਵੱਧ ਰਹੀ ਭਾਗੀਦਾਰੀ ਅਤੇ ਰਚਨਾਤਮਕ ਵੀਡਿਓਜ਼ ਨੂੰ ਦੇਖਦੇ ਹੋਏ, ਐਂਡਰਾਇਡ ਟੈਬਲੇਟਾਂ ਦੀ ਗਿਣਤੀ 30 ਤੋਂ ਜ਼ਿਆਦਾ ਵੀ ਕੀਤੀ ਜਾ ਸਕਦੀ ਹੈ। ਇਸ ਮੁਕਾਬਲੇ ਲਈ ਰਾਜਪੁਰਾ ਹਲਕੇ ਦੇ ਹਰ ਹਿੱਸੇ ਵਿੱਚ ਬਹੁਤ ਉਤਸ਼ਾਹ ਹੈ ਅਤੇ ਖਾਸ ਤੌਰ ‘ਤੇ ਵਿਦਿਆਰਥੀਆਂ ਵਿੱਚ ਇਸਦਾ ਬਹੁਤ ਰੁਝਾਨ ਹੈ। ਪ੍ਰਤਿਯੋਗਿਤਾ ਲਈ ਬੱਚਿਆਂ ਨੇ ਵੈਕਸੀਨ ਦੀ ਅਹਿਮੀਅਤ ਦੱਸਦੇ ਹੋਏ 2 ਮਿੰਟ ਤੱਕ ਦੀ ਵੀਡੀਓ ਬਣਾਕੇ ਸੋਸ਼ਲ ਮੀਡਿਆ ਉੱਤੇ ਸਾਂਝੀ ਕਰਨੀ ਹੈ ਅਤੇ ਉਸਦਾ ਲਿੰਕ www.rajpurasuperkids.in ‘ਤੇ ਸਬਮਿੱਟ ਕਰਨਾ ਹੈ।