ਚੌਕੀ ਇੰਚਾਰਜ ਆਕਾਸ਼ ਸ਼ਰਮਾ ਨੇ ਕਰਫਿਊ ਦੌਰਾਨ ਅਵਾਰਾ ਘੁੰਮ ਰਹੇ ਲੋਕਾਂ ਦੇ ਕੱਟੇ ਚਲਾਨ

ਰਾਜਪੁਰਾ: 23 ਮਈ (ਰਾਜੇਸ਼ ਡਾਹਰਾ) ਕਸਤੂਰਬਾ ਚੌਕੀ ਇੰਚਾਰਜ ਅਕਾਸ਼ ਸ਼ਰਮਾ ਦੀ ਅਗਵਾਈ ਵਿੱਚ ਆਪਣੀ ਟੀਮ ਨਾਲ ਮਿਲ ਕੇ ਰਾਜਪੁਰਾ ਟਾਊਨ ਦੇ ਹੀਰਾ ਚੌਕ ਤੇ ਨਾਕਾ ਲਾ ਕੇ ਕਰਫਿਊ ਦੌਰਾਨ ਸ਼ਾਮ ਨੂੰ ਸੱਤ ਵੱਜੇ ਤੋਂ ਬਾਅਦ ਅਵਾਰਾ ਘੁੰਮ ਰਹੇ ਲਗਭਗ ਇਕ ਦਰਜਨ ਦੇ ਕਰੀਬ ਗੱਡੀਆਂ ਦੇ ਚਲਾਨ ਕੱਟੇ । ਇਸ ਮੌਕੇ ਤੇ ਕਸਤੂਰਬਾ ਚੌਕੀ ਇੰਚਾਰਜ ਆਕਾਸ਼ ਸ਼ਰਮਾ ਨੇ ਦੱਸਿਆ ਕਿ ਸ਼ਾਮ 7 ਵਜੇ ਤੋਂ ਲੈ ਕੇ ਸਵੇਰ 7 ਵਜੇ ਤੱਕ ਲੱਗੇ ਕਰਫਿਊ ਦੌਰਾਨ ਕਿਸੇ ਵੀ ਵਿਅਕਤੀ ਅਪਣੇ ਘਰ ਤੋਂ ਬਾਹਰ ਨਿਕਲਣ ਦੀ ਮਨਾਹੀ ਹੈ ਜੇਕਰ ਕੋਈ ਐਮਰਜਂਸੀ ਹੈ ਤਾਂ ਹੀ ਮੂੰਹ ਤੇ ਕਪੜਾ ਜਾਂ ਮਾਸਕ ਪਾ ਕੇ ਘਰ ਤੋਂ ਬਾਹਰ ਨਿਕਲਣ ਅਤੇ ਬਿਨਾਂ ਵਜਹਾ ਤੋਂ ਬਾਹਰ ਘੁੰਮਣ ਵਾਲਿਆਂ ਉਤੇ ਬਣਦੀ ਕਾਰਵਾਈ ਕੀਤੀ ਜਾਵੇਗੀ।ਇਸ ਮੌਕੇ ਤੇ ਏਐਸਆਈ ਜਸਪਾਲ ਸਿੰਘ, ਸੰਦੀਪ ਸਿੰਘ, ਮਹਕਦੀਪ ਸਿੰਘ ਅਤੇ ਗੁਰਮੇਲ ਸਿੰਘ ਵੀ ਮੌਜੂਦ ਸਨ।