ਬਾਬਾ ਸਾਹਿਬ ਡਾ. ਭੀਮ ਰਾੳ ਅੰਬੇਡਕਰ ਜੀ ਦਾ 130 ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ

ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰਬੰਧਕ ਕਮੇਟੀ ਨਵਾਂਸ਼ਹਿਰ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾੳ ਅੰਬੇਡਕਰ ਜੀ ਦਾ 130 ਵਾਂ ਜਨਮ ਦਿਨ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿੱਚ ਕੇਕ ਕੱਟ ਕੇ ਮਨਾਇਆ ਗਿਆ। ਕੇਕ ਕੱਟਣ ਦੀ ਰਸਮ ਗੁਰੂਘਰ ਦੇ ਹੈਡ ਗਰੰਥੀ ਸੇਵਾ ਸਿੰਘ ਜੀ ਵੱਲੋ੍ ਕੀਤੀ ਗਈ ਇਸ ਮੌਕੇ ਗੁਰੂਘਰ ਦੇ ਪ੍ਰਧਾਨ ਮੁਕੇਸ਼ ਕੁਮਾਰ ਭਿੱਟਾ ਜੀ ਨੇ ਬਾਬਾ ਸਾਹਿਬ ਜੀ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕੀ ਬਾਬਾ ਸਾਹਿਬ ਜੀ ਦੀ ਬਹੁਜਨ ਕ੍ਰਾਂਤੀ ਮੁਹਿਮ ਨਾਲ ਜੁੜਕੇ ਅਸੀ ਆਪਣੇ ਰਹਿਬਰਾਂ, ਮਹਾਂਪੁਰਸ਼ਾ ਦੇ ਸੁਪਨੇ ਪੂਰੇ ਕਰਨ ਦਾ ਸੰਕਲਪ ਲੈਂਦੇ ਹਾਂ। ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਮਨਪ੍ਰੀਤ ਸਿੰਘ, ਹੁਸਨ ਲਾਲ, ਲਾਲ ਚੰਦ, ਰਾਜਿੰਦਰ ਕੁਮਾਰ, ਪਾਲਾ ਚੰਦ, ਮੁਕੇਸ਼ ਬਾਲੀ, ਧਰਮਬੀਰ ਬੱਬੂ, ਰਾਜੇਸ਼ ਬਾਲੀ, ਰਮਨਦੀਪ, ਯੋਗੇਸ਼, ਵਿਸ਼ਾਲ ਬਾਲੀ, ਅਸ਼ੋਕ ਬਾਲੀ, ਲੱਕੀ ਬਾਲੀ, ਰਾਮ ਲੁਭਾਇਆ ਆਦਿ ਹਾਜਰ ਸਨ।