ਸਾਬਕਾ ਵਿਧਾਇਕ ਸਿੱਧੂ ਨੇ ਕੀਤਾ ਹਲਕੇ ਦਾ ਦੌਰਾ, ਵਰਕਰਾਂ ਦੇ ਦੁੱਖ ਸੁਖ ਵਿੱਚ ਹੋਏ ਸ਼ਰੀਕ।

ਤਲਵੰਡੀ ਸਾਬੋ, 4 ਅਕਤੂਬਰ (ਗੁਰਜੰਟ ਸਿੰਘ ਨਥੇਹਾ)- ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਅਤੇ ਹਲਕੇ ਦੇ ਸਾਬਕਾ ਵਿਧਾਇਕ ਸ. ਜੀਤਮਹਿੰਦਰ ਸਿੰਘ ਸਿੱਧੂ ਨੇ ਅੱਜ ਹਲਕੇ ਦੇ ਪਿੰਡਾਂ ਦਾ ਦੌਰਾ ਕਰਦਿਆਂ ਪਾਰਟੀ ਵਰਕਰਾਂ ਦੇ ਦੁੱਖ ਸੁਖ ਦੇ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਸਾਬਕਾ ਵਿਧਾਇਕ ਨੇ ਇਸ ਮੌਕੇ ਵਰਕਰਾਂ ਨਾਲ ਮਿਲਣੀ ਦੌਰਾਨ ਸੂਬੇ ਦੀਆਂ ਜਿਮਨੀ ਚੋਣਾਂ ਵਿੱਚ ਅਕਾਲੀ ਭਾਜਪਾ ਉਮੀਦਵਾਰਾਂ ਅਤੇ ਨਾਲ ਲੱਗਦੇ ਹਰਿਆਣਾ ਖੇਤਰ ਵਿੱਚ ਚੋਣ ਲੜ ਰਹੇ ਅਕਾਲੀ ਇਨੈਲੋ ਉਮੀਦਵਾਰਾਂ ਦੀ ਮਦੱਦ ਲਈ ਵਰਕਰਾਂ ਨੂੰ ਉਕਤ ਖੇਤਰਾਂ ਵਿੱਚ ਪੈਂਦੀਆਂ ਆਪੋ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾ ਕੇ ਗਠਜੋੜ ਉਮੀਦਵਾਰਾਂ ਦੇ ਹੱਕ ਵਿੱਚ ਵੋਟ ਪਾਉਣ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ। ਉਨਾਂ ਨੇ ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਚੱਲ ਰਹੇ ਕਾਰਜਾਂ ਵਿੱਚ ਵੀ ਵਰਕਰਾਂ ਨੂੰ ਪੁੱਜ ਕੇ ਸੇਵਾ ਕਰਨ ਲਈ ਪ੍ਰੇਰਿਆ। ਇਸ ਮੌਕੇ ਸਿੱਧੂ ਦੇ ਨਾਲ ਅਵਤਾਰ ਮੈਨੂੰਆਣਾ ਜਿਲ੍ਹਾ ਜਨਰਲ ਸਕੱਤਰ, ਸੁਖਬੀਰ ਚੱਠਾ ਹਲਕਾ ਪ੍ਰਧਾਨ ਯੂਥ ਅਕਾਲੀ ਦਲ, ਕੁਲਦੀਪ ਭੁੱਖਿਆਂਵਾਲੀ ਜਿਲ੍ਹਾ ਸੀ. ਮੀਤ ਪ੍ਰਧਾਨ, ਭਾਗ ਸਿੰਘ ਕਾਕਾ ਹਲਕਾ ਪ੍ਰਧਾਨ, ਬਾਬੂ ਸਿੰਘ ਮਾਨ ਸਰਕਲ ਪ੍ਰਧਾਨ, ਐਡਵੋਕੇਟ ਸਤਿੰਦਰ ਸਿੱਧੂ ਕੌਂਸਲਰ, ਮਨੀ ਚੌਧਰੀ ਨਿੱਜੀ ਸਹਾਇਕ, ਗੁਰਮੀਤ ਸਿੰਘ ਤਿਉਣਾ ਪੁਜਾਰੀਆਂ, ਗੁਰਤੇਜ ਜੋਗੇਵਾਲਾ ਸਰਕਲ ਪ੍ਰਧਾਨ ਬੀ.ਸੀ ਵਿੰਗ, ਹਰਪਾਲ ਸੰਗਤ, ਐਡਵੋਕੇਟ ਜਗਦੀਪ ਪੂਨੀਆ ਸਬ ਡਵੀਜਨ ਪ੍ਰਧਾਨ ਲੀਗਲ ਸੈੱਲ, ਗੁਰਜੀਵਨ ਗਾਟਵਾਲੀ ਸਾਬਕਾ ਸਰਪੰਚ, ਧਰਵਿੰਦਰ ਢਿੱਲੋਂ ਗਿਆਨਾ, ਅਮਰਜੀਤ ਧਨੋਆ, ਗੁਰਸੇਵਕ ਤੰਗਰਾਲੀ ਆਦਿ ਆਗੂ ਹਾਜਿਰ ਸਨ।