ਰਾਮਾਂ ਮੰਡੀ,22 ਦਸੰਬਰ(ਬੁੱਟਰ) ਨਹਿਰੂ ਯੁਵਾ ਕੇਂਦਰ ਬਠਿੰਡਾ ਨਾਲ਼ ਸਬੰਧਤ ਮਾਲਵਾ ਵੈੱਲਫੇਅਰ ਕਲੱਬ ਬੰਗੀ ਨਿਹਾਲ ਸਿੰਘ ਵੱਲੋਂ ਕੋਆਰਡੀਨੇਟਰ ਜਗਜੀਤ ਸਿੰਘ ਮਾਨ ਅਤੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਦੇ ਸਕੱਤਰ ਕਮ ਸੀ. ਜੇ ਐੱਮ.ਮਨੀਲਾ ਚੁੱਘ ਦੀ ਗਤੀਸ਼ੀਲ ਦਿਸ਼ਾ-ਨਿਰਦੇਸ਼ਨਾਂ 'ਚ ਨਗਰ 'ਚ ਸੈਮੀਨਾਰ ਕਰਵਾਇਆ ਗਿਆ।ਸੈਮੀਨਾਰ ਦੌਰਾਨ ਐਡਵੋਕੇਟ ਸੁਖਚੈਨ ਸਿੰਘ ਨੇ ਮੁਫਤ ਕਾਨੂੰਨੀ ਸਹਾਇਤਾ,ਲੋਕ ਅਦਾਲਤਾਂ ਅਤੇ ਲੇਬਰ ਕੋਰਟ ਬਾਰੇ ਵਿਸਥਾਰ 'ਚ ਜਾਣਕਾਰੀ ਪ੍ਰਦਾਨ ਕੀਤੀ।ਪ੍ਰੋ: ਬਾਲ ਕ੍ਰਿਸ਼ਨ ਨੇ ਖਪਤਕਾਰ ਅਦਾਲਤਾਂ ਦੀ ਕਾਰਜ ਵਿਧੀ ਅਤੇ ਮੋਟਰ ਗੱਡੀਆਂ ਦੇ ਬੀਮੇ ਕਰਵਾਉਣ 'ਤੇ ਜ਼ੋਰ ਦਿੱਤਾ।ਸੈਮੀਨਾਰ ਦੌਰਾਨ ਸਾਈਕਲਿਸਟ ਅਤੇ ਸਮਾਜ ਸੇਵੀ ਰਕੇਸ਼ ਨਰੂਲਾ ਨੇ ਖ਼ੂਨਦਾਨ,ਅੰਗਦਾਨ ,ਸਾਈਕਲ ਦੀ ਵਰਤੋਂ,ਨਸ਼ਿਆਂ ਤੋਂ ਦੂਰੀ ਰੱਖਣ,ਉਸਾਰੂ ਸੋਚ ਰੱਖਣ ਲਈ ਪ੍ਰੇਰਤ ਕੀਤਾ।ਕਲੱਬ ਦੇ ਪ੍ਰਧਾਨ ਗੁਰਮੀਤ ਸਿੰਘ ਬੁੱਟਰ ਨੇ ਕਲੱਬ ਦੀਆਂ ਪ੍ਰਾਪਤੀਆਂ ਅਤੇ ਭਵਿੱਖਮੁਖੀ ਕਾਰਜਾਂ 'ਤੇ ਰੌਸ਼ਨੀ ਪਾਉਂਦਿਆਂ ਸਭ ਦਾ ਧੰਨਵਾਦ ਕੀਤਾ।ਇਸ ਮੌਕੇ ਪਿੰਡ ਦੀ ਹੋਣਹਾਰ ਵਾਲੀਬਾਲ ਟੀਮ ਨੂੰ ਕਲੱਬ ਅਤੇ ਰਕੇਸ਼ ਨਰੂਲਾ ਵਲੱੋਂ ਖੇਡ ਸਮਾਨ ਖ਼ਰੀਦਣ ਲਈ ਨਗਦ ਰਾਸ਼ੀ ਵੀ ਭੇਂਟ ਕੀਤੀ ਗਈ।ਮੰਚ ਦਾ ਸੰਚਾਲਨ ਤਰਸੇਮ ਸਿੰਘ ਬੁੱਟਰ ਨੇ ਕੀਤਾ।ਇਸ ਮੌਕੇ ਐਡਵੋਕੇਟ ਹੇਮ ਲਤਾ,ਹਰਬੰਸ ਲਾਲ,ਗਗਨਦੀਪ ਸਿੰਘ ਸਿੱਧੂ,ਗੁਰਵਿੰਦਰ ਸਿੰਘ ਬੁੱਟਰ,ਮਨਪ੍ਰੀਤ ਸਿੰਘ,ਹਰਮਨ ਸਿੰਘ,ਸੁਖਵਿੰਦਰ ਸਿੰਘ,ਬਿੱਕਰ ਸਿੰਘ,ਲੱਖੀ ਭੁੱਲਰ,ਰਣਜੀਤ ਸਿੰਘ ਗਿੱਲ ਹਰਮੇਲ ਸਿੰਘ ਸਾਬਕਾ ਸਰਪੰਚ ਆਦਿ ਹਾਜ਼ਰ ਸਨ।