16,ਦਸੰਬਰ ਲੁਧਿਆਣਾ, (ਆਨੰਦ)ਮਹਰੂਮ ਪ੍ਰਸਿੱਧ ਲੇਖਕ ਹਮਦਰਦਵੀਰ ਨੌਸ਼ਹਿਰਵੀ ਪੰਨੂ ਦੀ ਧੀ ਤੇ ਪੰਜਾਬੀ ਰੰਗਮੰਚ ਦੀ ਉੱਘੀ ਕਲਾਕਾਰ ਨਵਕਵਿਤਾ ਕੌਰ ਸੰਧੂ ਨੇ ਕਿਸਾਨਾਂ ਦੇ ਹੱਕ ਵਿਚ ਆਪਣੀ ਅਵਾਜ਼ ਬੁਲੰਦ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਰੁੱਖਾ ਰਵੱਈਆ ਨਾ ਅਪਣਾਵੇ ਅਤੇ ਨਾ ਹੀ ਉਨਾਂ ਦੇ ਹੱਕਾਂ ਤੇ ਕਿਸੇ ਕਿਸਮ ਦਾ ਕੋਈ ਵੀ ਕਾਲਾ ਕਾਨੂੰਨ ਬਣਾ ਕੇ ਡਾਕਾ ਨਾ ਮਾਰੇ। ਇਸ ਮੌਕੇ ਉਨਾਂ ਕਿਹਾ ਕਿ ਦੇਸ਼ ਦਾ ਅੰਨਦਾਤਾ ਜੇਕਰ ਸੜਕਾਂ ਤੇ ਰੁਲਣ ਲਈ ਮਜ਼ਬੂਰ ਹੋ ਗਿਆ ਤਾਂ ਸਮੁੱਚੇ ਅਵਾਮ ਦਾ ਕੀ ਬਣੇਗਾ। ਕਿਉਕਿ ਅੱਜ ਹਰ ਇਨਸਾਨ ਿਸਾਨ ਦੇ ਖੇਤਾਂ ਦੀ ਫ਼ਸਲ ਤੇ ਨਿਰਭਰ ਹੈ। ਜੇਕਰ ਕਿਸਾਨਾਂ ਨੂੰ ਉਨਾਂ ਦੀ ਖੇਤੀ ਖੋਹ ਕੇ ਉਨਾਂ ਦਾ ਜੀਵਨ ਤਹਿਸ ਨਹਿਸ ਕੀਤਾ ਗਿਆ ਤਾਂ ਸਮੱੁਚਾ ਦੇਸ਼ ਇਕ ਵੱਡੇ ਚੱਕਰਵਿਊ ਵਿਚ ਪੈ ਜਾਵੇਗਾ। ਇਸ ਲਈ ਕਿਸਾਨਾਂ ਦੇ ਖਿਲਾਫ ਬਣਾਏ ਗਏ ਕਾਲੇ ਕਾਨੂੰਨਾ ਨੂੰ ਕੇਂਦਰ ਸਰਕਾਰ ਤੁਰੰਤ ਵਾਪਿਸ ਲਵੇ ਅਤੇ ਕਿਸਾਨਾਂ ਨੂੰ ਉਨਾਂ ਦੇ ਵਿੱਢੇ ਗਏ ਸੰਘਰਸ਼ ਤੋਂ ਮੁਕਤੀ ਦੁਆਵੇ। ਜੇਕਰ ਸਰਕਾਰ ਨੇ ਆਪਣਾ ਅੜੀਅਲ ਵਤੀਰੇ ਵਿਚ ਕਿਸੇ ਵੀ ਕਿਸਮ ਦੀ ਨਰਮੀਂ ਨਾ ਵਰਤੀ ਤਾਂ ਇਸ ਦਾ ਕਿਸਾਨ ਪੱਖੀ ਲੋਕ ਤਿੱਖਾ ਵਿਰੋਧ ਕਰਨਗੇ।