ਓਪਨ ਜੇਲ ਦੇ ਡਰੋਂ ਲੋਕ ਕਰਨ ਲੱਗੇ ਕਰਫਿਊ ਦੀ ਪਾਲਣਾ

ਧੂਰੀ, 6 ਅਪ੍ਰੈਲ (ਮਹੇਸ਼ ਜਿੰਦਲ) ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬੇ ਅੰਦਰ ਲਗਾਏ ਗਏ ਕਰਫਿਊ ਦੀ ਪਾਲਣਾ ਯਕੀਨੀ ਬਨਾਉਣ ਦੇ ਮਕਸਦ ਨਾਲ ਧੂਰੀ ਵਿਖੇ ਸਥਾਪਿਤ ਕੀਤੀ ਗਈ ਓਪਨ ਜੇਲ ਦੇ ਡਰੋਂ ਲੋਕ ਕਰਫਿੳੂ ਦੀ ਪਾਲਣਾ ਕਰਦੇ ਨਜ਼ਰ ਆ ਰਹੇ ਹਨ। ਜੇਲ ’ਚ ਬੰਦ ਕੀਤੇ ਜਾਣ ਵਾਲੇ ਲੋਕਾਂ ਬਾਰੇ ਜਾਣਕਾਰੀ ਹਾਸਲ ਕਰਨ ਸੰਬੰਧੀ ਜਦੋਂ ਥਾਣਾ ਸਿਟੀ ਧੂਰੀ ਦੇ ਅਧਿਕਾਰੀ ਦਰਸ਼ਨ ਸਿੰਘ ਨਾਲ ਸੰਪਰਕ ਕੀਤਾ ਤਾਂ ਉਨਾਂ ਦੱਸਿਆ ਕਿ ਲੰਘੇ ਦਿਨ 17 ਵਿਅਕਤੀਆਂ ਨੂੰ ਓਪਨ ਜੇਲ ’ਚ ਭੇਜਿਆ ਗਿਆ ਸੀ, ਜਿਨਾਂ ਨੂੰ ਦੇਰ ਸ਼ਾਮ ਰਿਹਾਅ ਕਰ ਦਿੱਤਾ ਗਿਆ ਸੀ। ਉਨਾਂ ਦੱਸਿਆ ਕਿ ਅੱਜ ਹਾਲੇ ਤੱਕ 6 ਵਿਅਕਤੀਆਂ ਨੂੰ ਓਪਨ ਜੇਲ ’ਚ ਭੇਜਿਆ ਜਾ ਚੁੱਕਾ ਹੈ। ਉਨਾਂ ਦੱਸਿਆ ਕਿ ਜਿੱਥੇ ਕਾਫੀ ਹੱਦ ਤੱਕ ਲੋਕ ਕਰਫਿੳੂ ਦੇ ਨਿਯਮਾਂ ਦੀ ਪਾਲਣਾ ਕਰਦੇ ਨਜ਼ਰ ਆ ਰਹੇ ਹਨ ਉਥੇ ਪੁਲਸ ਪ੍ਰਸ਼ਾਸਨ ਵੱਲੋਂ ਵੀ ਸਖਤੀ ਨਾਲ ਕਰਫਿੳੂ ਨੂੰ ਲਾਗੂ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ।