ਨਾਰਥ ਜੋਨ ਇੰਟਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ 'ਚ ਗੁਰੂ ਕਾਸ਼ੀ ਯੂਨੀਵਰਸਿਟੀ ਦੀ ਰਹੀਂ ਝੰਡੀ, ਲਖਨਊ ਤੇ ਚਿਤਕਾਰਾ ਯੂਨੀਵਰਸਿਟੀ ਨੂੰ 1-0 ਨਾਲ ਹਰਾਇਆ
- ਪੰਜਾਬ
- 02 Nov,2018
ਤਲਵੰਡੀ ਸਾਬੋ, 2 ਨਵੰਬਰ (ਗੁਰਜੰਟ ਸਿੰਘ ਨਥੇਹਾ)- ਨਾਰਥ ਜੋਨ ਇੰਟਰ ਯੂਨੀਵਰਸਿਟੀ ਫੁੱਟਬਾਲ ਚੈਂਪੀਅਨਸ਼ਿਪ ਜੋ ਕਿ ਜਲੰਧਰ ਦੇ ਬਾਬਾ ਭਾਗ ਸਿੰਘ ਯੂਨੀਵਰਸਿਟੀ ਵਿਖੇ ਆਯੋਜਤ ਹੋਈ। ਜਿਸ ਵਿੱਚ ਦੇਸ਼ ਦੀਆਂ ਵੱਖ ਵੱਖ 80 ਯੂਨੀਵਰਸਿਟੀ ਟੀਮਾਂ ਨੇ ਹਿੱਸਾ ਲਿਆ। ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਨੇ ਆਪਣੇ ਪਹਿਲੇ ਮੈਚ ਦੌਰਾਨ ਲਖਨਊ ਯੂਨੀਵਰਸਿਟੀ ਨੂੰ 1-0 ਦੇ ਫਸਵੇਂ ਮੁਕਾਬਲੇ ਦੌਰਾਨ ਹਰਾ ਕੇ ਜਿੱਤ ਦਾ ਤਾਜ ਪਹਿਨਿਆ। ਇਸੇ ਤਰਾਂ ਦੂਜੇ ਮੈਚ ਦੌਰਾਨ ਚਿਤਕਾਰਾ ਯੂਨੀਵਰਸਿਟੀ ਨੂੰ ਵੀ 1-0 ਦੇ ਫਰਕ ਨਾਲ ਹਰਾਇਆ। ਉਕਤ ਦੋਨਾਂ ਮੈਚਾਂ ਦੌਰਾਨ ਗੋਲ ਟੀਮ ਦੇ ਕਪਤਾਨ ਸਤਵਿੰਦਰ ਸਿੰਘ ਨੇ ਬਾਖੂਬੀ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਕੀਤਾ। ਜਿੱਤ ਉਪਰੰਤ ਟੀਮ ਮੈਂਬਰ ਤੇ ਸਟਾਫ ਇੰਟਰਨੈਸ਼ਨਲ ਐਥਲੀਟ ਸੁੱਚਾ ਸਿੰਘ ਨਾਲ ਖਾਸ ਤੌਰ 'ਤੇ ਰੂਬਰੂ ਹੋਏ। ਟੀਮ ਕੋਚ ਤੇ ਫਿਜੀਕਲ ਕਾਲਜ ਦੇ ਡੀਨ ਡਾ. ਰਵਿੰਦਰ ਸਿੰਘ ਸੂਮਲ ਨੇ ਟੀਮ ਦੇ ਖਿਡਾਰੀਆਂ ਦੀ ਤਾਰੀਫ ਕਰਦੇ ਹੋਏ ਇਸਨੂੰ ਵਰਸਿਟੀ ਦੀ ਵੱਡੀ ਪ੍ਰਾਪਤੀ ਦੱਸਿਆ। 'ਵਰਸਿਟੀ ਵਾਈਸ ਚਾਂਸਲਰ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਜੇਤੂ ਖਿਡਾਰੀਆਂ ਕੋਚ ਤੇ ਵਿਭਾਗੀ ਸਟਾਫ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਸੰਸਥਾ ਦੇ ਹੋਣਹਾਰ ਖਿਡਾਰੀ ਇੰਟਰਨੈਸ਼ਨਲ ਪੱਧਰ ਤੱਕ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਪਹਿਚਾਣ ਸਾਬਤ ਕਰਨਗੇ। ਡਾ. ਢਿੱਲੋਂ ਨੇ ਖੇਡਾਂ ਦੇ ਖੇਤਰ 'ਚ ਵੱਡੇ ਮੀਲ ਪੱਥਰ ਕਾਇਮ ਕਰਨ ਦੀ ਗੱਲ ਵੀ ਦੁਹਰਾਈ। ਇਸ ਪ੍ਰਾਪਤੀ ਤੇ ਡਾਇਰੈਕਟਰ ਫਾਇਨਾਂਸ ਨਰਿੰਦਰ ਸਿੰਘ ਡੀਨ ਅਕਾਦਮਿਕ ਡਾ. ਜੀ. ਐਸ ਬਰਾੜ ਡਿਪਟੀ ਰਜਿਸਟਰਾਜ ਡਾ. ਅਮਿਤ ਟੁਟੇਜਾ ਸਮੇਤ ਵੱਖ ਵੱਲ ਕਾਲਜਾਂ ਦੇ ਡੀਨ ਵਿਭਾਗ ਮੁਖੀਆਂ ਨੇ ਫਿਜੀਕਲ ਕਾਲਜ ਦੀ ਨਿੱਗਰ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਮੁਬਾਰਕਬਾਦ ਦਿੱਤੀ।
Posted By:
