ਅਮ੍ਰਿਤਸਰ ਗ੍ਰਨੇਡ ਹਮਲਾ: 2 ਦੋਸ਼ੀ ਗਿਰਫ਼ਤਾਰ, ਹਥਿਆਰ ਵੀ ਬਰਾਮਦ
- ਪੰਜਾਬ
- 29 Jan,2025
ਪੰਜਾਬ ਪੁਲਿਸ ਨੇ ਅਮ੍ਰਿਤਸਰ ਦੇ ਗੁੰਮਟਾਲਾ ਪੁਲਿਸ ਪੋਸਟ ਦੇ ਬਾਹਰ ਹੱਥ ਗ੍ਰਨੇਡ ਹਮਲੇ ਦੇ ਮਾਮਲੇ ‘ਚ 2 ਵਿਅਕਤੀਆਂ ਨੂੰ ਗਿਰਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।
ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਗੌਰਵ ਯਾਦਵ ਨੇ ਦੱਸਿਆ ਕਿ ਇਹ ਦੋਸ਼ੀ ਅਮਰੀਕਾ ਅਧਾਰਿਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ਼ ਹੈਪੀ ਪਾਸੀਆਂ ਅਤੇ ਨਸ਼ਾ ਸਮੱਗਲਰ ਸਰਵਣ ਭੋਲਾ ਨਾਲ ਸੰਬੰਧਤ ਹਨ।
ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੱਗਾ ਸਿੰਘ (ਗੁਰੂ ਤੇਗ ਬਹਾਦੁਰ ਨਗਰ, ਸਿਰਸਾ, ਹਰਿਆਣਾ) ਅਤੇ ਪੁਸ਼ਕਰਨ ਸਿੰਘ ਉਰਫ਼ ਸਾਗਰ (ਅਮਰਕੋਟ, ਅੰਮ੍ਰਿਤਸਰ) ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਇੱਕ ਹੱਥ ਗ੍ਰਨੇਡ, 2 ਪਿਸਤੌਲ ਅਤੇ ਗੋਲੀਆਂ ਵੀ ਬਰਾਮਦ ਕੀਤੀਆਂ ਹਨ।
ਘਟਨਾ ਦੀ ਪਿੱਠਭੂਮੀ
9 ਜਨਵਰੀ ਨੂੰ ਗੁੰਮਟਾਲਾ ਪੁਲਿਸ ਪੋਸਟ ਦੇ ਬਾਹਰ ਇੱਕ ਤੇਜ਼ ਧਮਾਕੇ ਦੀ ਆਵਾਜ਼ ਸੁਣੀ ਗਈ। ਸ਼ੁਰੂਆਤੀ ਤੌਰ ‘ਤੇ ਪੁਲਿਸ ਨੇ ਕਿਸੇ ਵੀ ਧਮਾਕੇ ਦੀ ਗੱਲ ਨਕਾਰ ਦਿੱਤੀ ਅਤੇ ਕਿਹਾ ਕਿ ਇਹ ਗੱਡੀ ਦੇ ਰੇਡੀਏਟਰ ਦੇ ਫਟਣ ਕਾਰਨ ਹੋਇਆ।
ਪਰ ਅੱਤਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ ਨੇ ਸੋਸ਼ਲ ਮੀਡੀਆ ‘ਤੇ ਹਮਲੇ ਦੀ ਜ਼ਿੰਮੇਵਾਰੀ ਲੈ ਲਈ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਗੰਭੀਰ ਜਾਂਚ ਸ਼ੁਰੂ ਕਰ ਦਿੱਤੀ।
DGP ਗੌਰਵ ਯਾਦਵ ਨੇ ਦੱਸਿਆ ਕਿ ਬੱਗਾ ਸਿੰਘ, ਸਰਵਣ ਭੋਲਾ ਦਾ ਰਿਸ਼ਤੇਦਾਰ ਹੈ। ਸਰਵਣ ਭੋਲਾ ਖ਼ੂੰਖ਼ਾਰ ਨਸ਼ਾ ਤਸਕਰ ਰਣਜੀਤ ਸਿੰਘ ਉਰਫ਼ ਚੀਤਾ (532 ਕਿਲੋ ਹੈਰੋਇਨ ਮਾਮਲੇ ‘ਚ ਬਠਿੰਡਾ ਜੇਲ੍ਹ ‘ਚ ਬੰਦ) ਦਾ ਭਰਾ ਹੈ।
ਸਰਵਣ ਭੋਲਾ ਖ਼ੁਦ ਨਸ਼ਾ ਸਮੱਗਲਣ ਦੇ ਮਾਮਲੇ ‘ਚ ਵਾਂਛਿਤ ਹੈ ਅਤੇ NIA ਵੱਲੋਂ 2 ਲੱਖ ਰੁਪਏ ਦਾ ਇਨਾਮ ਰੱਖਿਆ ਗਿਆ ਹੈ।
DGP ਯਾਦਵ ਨੇ ਕਿਹਾ ਕਿ ਇਸ ਮਾਮਲੇ ਦੀ ਵਿਗਿਆਨਕ ਢੰਗ ਨਾਲ ਜਾਂਚ ਚੱਲ ਰਹੀ ਹੈ, ਜਿਸ ਰਾਹੀਂ ਅੱਗੇ-ਪਿੱਛੇ ਦੇ ਸਾਰੇ
Posted By:
