ਬਹਾਵਲਪੁਰ ਸਮਾਜ ਬਿਰਾਦਰੀ ਦੇ ਨਾਲ ਹੀ ਖੜਾ ਰਹੇਗਾ- ਬਬਲਾਰਾਜਪੁਰਾ,14 ਮਾਰਚ (ਰਾਜੇਸ਼ ਡਾਹਰਾ)ਅੱਜ ਰਾਜਪੁਰਾ ਦੀ ਪੁਰਾਣੀ ਰਿਟੇਲ ਸਬਜ਼ੀ ਮੰਡੀ ਵਿਚ ਰਿਟੇਲ ਸਬਜੀ ਵਿਕਰੇਤਾ ਵੱਲੋਂ ਬਹਾਵਲਪੁਰ ਸਮਾਜ ਨਾਲ ਮਿਲ ਕੇ ਮੀਟਿੰਗ ਕੀਤੀ ਗਈ ਜਿਸ ਵਿੱਚ ਰਿਟੇਲ ਸਬਜ਼ੀ ਮੰਡੀ ਦੇ ਪ੍ਰਧਾਨ ਸ਼੍ਰੀ ਗਿਰਧਾਰੀ ਲਾਲ ਦੀ ਅਗਵਾਈ ਵਿੱਚ ਬਹਾਵਲਪੁਰ ਸਮਾਜ ਦੇ ਮੈਂਬਰ ਰਮੇਸ਼ ਬਬਲਾ, ਨਿਤਿਨ ਖੁਰਾਨਾ ਅਤੇ ਅਨਿਲ ਕਟਾਰੀਆ ਸਾਹਿਤ ਬਹਾਵਲਪੁਰ ਸਮਾਜ ਦੇ ਕਈ ਮੈਂਬਰ ਹਾਜ਼ਰ ਸਨ ।ਇਸ ਮੌਕੇ ਮੰਡੀ ਪ੍ਰਧਾਨ ਗਿਰਧਾਰੀ ਲਾਲ ਨੇ ਦੱਸਿਆ ਕਿ ਵੱਡੀ ਥੋਕ ਸਬਜ਼ੀ ਮੰਡੀ ਵਿਚ ਆੜ੍ਹਤੀਆਂ ਵੱਲੋਂ ਰਿਟੇਲ ਵਿੱਚ ਸਬਜ਼ੀ ਵੇਚਣ ਕਾਰਨ ਰਿਟੇਲ ਦੀ ਛੋਟੀ ਸਬਜ਼ੀ ਮੰਡੀ ਵਿਚ ਗਾਹਕਾਂ ਨੇ ਆਉਣਾ ਘੱਟ ਕਰ ਦਿੱਤਾ ਸੀ ਪਰ ਹੁਣ ਕਈ ਪਰਵਾਸੀ ਲੋਕਾਂ ਅਤੇ ਥੋਕ ਮੰਡੀ ਦੇ ਦੁਕਾਨਾਂ ਤੇ ਕੰਮ ਕਰਨ ਵਾਲੇ ਮੁੰਡਿਆਂ ਵੱਲੋਂ ਵਡੀ ਥੋਕ ਮੰਡੀ ਦੇ ਨਾਲ ਛੋਟੀ ਹੋਰ ਸਬਜੀ ਬਜਾਰ ਬਣਾ ਕੇ ਰਾਤ ਨੂੰ 11 ਵਜੇ ਤੱਕ ਸਬਜ਼ੀ ਵੇਚਦੇ ਹਨ । ਜਿਸ ਕਰਕੇ ਪੁਰਾਣੀ ਸਬਜ਼ੀ ਮੰਡੀ ਦੇ ਵਿੱਚ ਦੁਕਾਨਦਾਰਾਂ ਵੱਲੋਂ ਰੋਜ਼ੀ ਰੋਟੀ ਕਮਾਉਣੀ ਔਖੀ ਪੈ ਗਈ ਹੈ। ਇਸ ਮੌਕੇ ਬਹਾਵਲਪੁਰ ਸਮਾਜ ਦੇ ਮੈਂਬਰ ਸ੍ਰੀ ਨਿਤਿਨ ਖੁਰਾਨਾ ਅਤੇ ਰਮੇਸ਼ ਬਬਲਾ ਤੇ ਮਨੀਸ਼ ਬਤਰਾ ਨੇ ਕਿਹਾ ਬਹਾਵਲਪੁਰ ਸਮਾਜ ਆਪਣੀ ਬਿਰਾਦਰੀ ਦੇ ਲੋਕਾਂ ਦੇ ਨਾਲ ਹਮੇਸ਼ਾ ਖੜਾ ਹੈਂ ਅਤੇ ਅੱਜ ਸਾਨੂੰ ਸਾਡੀ ਬਿਰਾਦਰੀ ਦੇ ਲੋਕਾਂ ਨੇ ਬਹਾਵਲਪੁਰ ਸਮਾਜ ਨੂੰ ਇਸ ਮੁਸ਼ਕਲ ਦੀ ਘੜੀ ਵਿੱਚ ਬੁਲਾਇਆ ਹੈ ਅਤੇ ਸਾਡਾ ਸਮਾਜ ਇਹਨਾਂ ਦੇ ਨਾਲ ਖੜਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਰਮੇਸ਼ ਬਬਲਾ ਨੇ ਕਿਹਾ ਕਿ ਰਿਟੇਲ ਸਬਜ਼ੀ ਮੰਡੀ ਦੇ ਭਰਾਵਾਂ ਨਾਲ ਕੋਈ ਵੀ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕਿਟ ਕਮੇਟੀ ਦੇ ਸੈਕਟਰੀ ਅਤੇ ਸੁਪਰਵਾਈਜਰ ਨੂੰ ਬੇਨਤੀ ਕਰਦੇ ਹੋਏ ਬੁੱਧਵਾਰ ਤੱਕ ਦਾ ਟਾਈਮ ਦੇਂਦੇ ਹਾਂ ਜੇਕਰ ਬੁਧਵਾਰ ਤੋਂ ਪਹਿਲਾਂ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਸਾਰੇ ਸਬਜ਼ੀ ਮੰਡੀ ਵਾਲੇ ਮਿਲ ਕੇ ਅਪਣੇ ਪਰਿਵਾਰ ਸਹਿਤ ਧਰਨਾ ਦੇਵਾਂਗੇ ।ਉਹਨਾਂ ਕਿਹਾ ਕਿ ਸਾਡੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਛੇਤੀ ਤੋਂ ਛੇਤੀ ਵੱਡੀ ਸਬਜ਼ੀ ਮੰਡੀ ਦੇ ਨਾਲ ਬਣੀ ਹੋਈ ਛੋਟੀ ਰਿਟੇਲ ਸਬਜੀ ਮੰਡੀ ਨੂੰ ਬੰਦ ਕੀਤਾ ਜਾਵੇ ਤਾਂ ਜੋ ਸ਼ਹਿਰ ਦਾ ਗ੍ਰਾਹਕ ਮੁੜ ਪੁਰਾਣੀ ਸਬਜ਼ੀ ਮੰਡੀ ਵਿਚੋਂ ਸਬਜ਼ੀਆਂ ਲੈ ਸਕੇ।