8,ਦਸੰਬਰਦੋਰਾਹਾ (ਅਮਰੀਸ਼ ਆਨੰਦ) : ਕੇਂਦਰ ਦੀ ਭਾਜਪਾ ਸਰਕਾਰ ਵਲੋਂ ਲਿਆਂਦੇ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਹੱਕ ਚ ਦਿੱਲੀ ਮੋਰਚੇ ਦੇ ਸਮਰਥਨ ਚ ਦੇਸ਼ ਦੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ ਤੇ ਵਪਾਰ ਜਥੇਬੰਦੀਆਂ ਤੇ ਕਿਸਾਨ ਹਿਤੈਸ਼ੀ ਵਰਗ ਵਲੋਂ ਸਮਰਥਨ ਦੇਸ਼ ਵਿਦੇਸ਼ ਤੋਂ ਮਿਲ ਰਿਹਾ ਹੈ.ਓਥੇ ਹੀ ਇਸ ਸੰਘਰਸ਼ ਦੀ ਹੋਰ ਮਜਬੂਤੀ ਲਈ ਅੱਜ ਕਿਸਾਨਾਂ ਦੇ ਹੱਕ ਵਿਚ ਦੋਰਾਹਾ ਬਾਜ਼ਾਰ ਪੂਰੀ ਤਰਾਂ ਬੰਦ ਰਿਹਾ. ਇਲਾਕੇ ਦੀਆ ਵੱਖ ਵੱਖ ਯੂਨੀਅਨ ਦੇ ਆਗੂਆਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ, ਵਪਾਰੀ ਵਰਗ ਨੇ ਵੀ ਕਿਸਾਨਾਂ ਦੇ ਹੱਕ ਚ ਸਮਰਥਨ ਦਿੰਦੇ ਹੋਏ ਆਲ ਟ੍ਰੇਡ ਯੂਨੀਅਨ ਵਲੋਂ ਕਿਸਾਨ ਭਰਾਵਾਂ ਦੇ ਹੱਕ ਚ ਸਾਰੇ ਬਾਜ਼ਾਰ ਦੀਆ ਦੁਕਾਨ ਬੰਦ ਰੱਖਣ ਚ ਪੂਰਾ ਸਹਿਯੋਗ ਦਿਤਾ.