ਡਾ ਜਗਪਾਲਇੰਦਰ ਬਣੇ ਸਿਵਿਲ ਹਸਪਤਾਲ ਰਾਜਪੁਰਾ ਦੇ ਨਵੇਂ ਐਸ ਐਮ ਓ

ਰਾਜਪੁਰਾ (ਰਾਜੇਸ਼ ਡਾਹਰਾ )ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਡਾ ਜਗਪਾਲਇੰਦਰ ਸਿੰਘ ਨੇ ਸਿਵਿਲ ਹਸਪਤਾਲ ਰਾਜਪੁਰਾ ਵਿਚ ਬਤੌਰ ਐਸ ਐਮ ਓ ਜੁਆਇਨ ਕੀਤਾ। ਜਿਥੇ ਡਾ ਐਸ ਜੇ ਸਿੰਘ ਕਾਰਜਕਾਰੀ ਐਸ ਐਮ ਓ,ਡਾ ਲਲਿਤ ਗਰਗ,ਡਾ ਗੁਰਦੀਪ ਸਿੰਘ ਬੋਪਾਰਾਏ ਅਤੇ ਸਮੂਹ ਅਤਫ ਵਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਸਮੂਹ ਮੈਡੀਕਲ ਅਫਸਰਾਂ ਨਾਲ ਮੀਟਿੰਗ ਕਰਦੇ ਹੋਏ ਡਾ ਜਗਪਾਲਇੰਦਰ ਨੇ ਦੱਸਿਆ ਕਿ ਮਰੀਜਾਂ ਦੀ ਸੇਵਾ ਅਤੇ ਉਹਨਾਂ ਦੀ ਹਰ ਤਰਾਂ ਸਹੂਲਤ ਦੇਣ ਲਈ ਮੈਂ ਤੱਤਪਰ ਰਵਾਂਗਾ। ਬਾਅਦ ਉਪਰੰਤ ਉਹਨਾਂ ਹਸਪਤਾਲ ਦਾ ਦੌਰਾ ਕੀਤਾ ਅਤੇ ਸਿਰਫ ਮੇਮਬਰਾਂ ਨੂੰ ਲੋੜੀਂਦਾਂ ਦਿਸ਼ਾ ਨਿਰਦੇਸ਼ ਦਿੱਤੇ।ਇਸ ਮੌਕੇ ਤੇ ਡਾ ਜਸਪ੍ਰੀਤ ਸਿੰਘ ਤੋਂ ਇਲਾਵਾ ਸਟਾਫ ਮੇਮਬਰ ਮੌਜੂਦ ਸਨ।