ਰਾਮਾਂ ਮੰਡੀ,੮ ਜੁਲਾਈ(ਬੁੱਟਰ) ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੱਤਰ –ਵਿਹਾਰ ਵਿਭਾਗ ਵਿੱਚ ਬਤੌਰ ਪੰਜਾਬੀ ਵਿਸ਼ੇ ਦੇ ਪ੍ਰੋਫੈਸਰ ਵਜੋਂ ਤਾਇਨਾਤ ਡਾਕਟਰ ਸਤਨਾਮ ਸਿੰਘ ਸੰਧੂ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਸਿੰਡੀਕੇਟ ਮੈਂਬਰ ਨਿਯੁਕਤ ਕੀਤਾ ਹੈ।ਨੇੜਲੇ ਪਿੰਡ ਮਾਨਵਾਲਾ ਦੇ ਜੰਮਪਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਤੋਂ ਐੱਮ.ਏ. ਪੰਜਾਬੀ ਦੇ ਪਹਿਲੇ ਬੈਚ ਦੇ ਗੋਲਡ ਮੈਡਲਿਸਟ ਅਤੇ ੧੮ ਕਿਤਾਬਾਂ ਪੰਜਾਬੀ ਸਾਹਿਤ ਜਗਤ ਦੀ ਝੋਲ਼ੀ ਪਾਉਣ ਵਾਲ਼ੇ ਲੇਖਕ ਡਾਕਟਰ ਸਤਨਾਮ ਸਿੰਘ ਸੰਧੂ ਦੀ ਉਪਰੋਕਤ ਨਿਯੁਕਤੀ ਕਾਰਨ ਜਿੱਥੇ ਪਟਿਆਲਾ ਵਿਖੇ ਬੁੱਧੀਜੀਵੀਆਂ ਅਤੇ ਵਿਦਿਆਰਥੀਆਂ ਵਰਗ ਵਿੱਚ ਖ਼ੁਸ਼ੀ ਦੀ ਲਹਿਰ ਹੈ,aੁੱਥੇ ਉਹਨਾਂ ਦੀ ਜਨਮ ਭੂਮੀ ਮਾਨਵਾਲ਼ਾ ਵਾਸੀਆਂ ਅਤੇ ਇਸ ਇਲਾਕੇ ਦੇ ਲੋਕਾਂ ਅੰਦਰ ਵੀ ਬੇਅੰਤ ਖ਼ੁਸ਼ੀ ਦੀ ਲਹਿਰ ਹੈ। ਡਾ: ਸੰਧੂ ਪੰਜਾਬੀ ਯੂਨੀਵਰਸਿਟੀ ਵਿਖੇ ਡੀਨ ਭਾਸ਼ਾਵਾਂ ਅਤੇ ਮਹਾਂਰਿਸ਼ੀ ਬਾਲਮੀਕ ਚੇਅਰ ਦੇ ਕੋਆਰਡੀਨੇਟਰ ਵਜੋਂ ਬਾਖ਼ੂਬੀ ਕਾਰਜਸ਼ੀਲ ਹਨ।ਬੇਹੱਦ ਮਿਲਾਪੜੇ ਸੁਭਾਅ ਦੇ ਮਾਲਕ ਡਾ: ਸਤਨਾਮ ਸਿੰਘ ਸੰਧੂ ਦੀ ਪੰਜਾਬੀ ਯੂਨੀਵਰਸਿਟੀ ਲਈ ਸਿੰਡੀਕੇਟ ਮੈਂਬਰ ਵਜੋਂ ਨਿਯੁਕਤੀ 'ਤੇ ਮੋਹਨ ਸਿੰਘ ਬੰਗੀ,ਗੁਰਜੀਤ ਸਿੰਘ ਕੋਟ ਬਖਤੂ ਸਾਬਕਾ ਚੇਅਰਮੈਨ,ਹੈਪੀ ਸਰਪੰਚ ਬੰਗੀ, ਪ੍ਰਿੰਸੀਪਲ ਰਾਜ ਸਿੰਘ ਬਾਘਾ,ਲੈਕਚਰਾਰ ਤਰਸੇਮ ਸਿੰਘ ਬੁੱਟਰ,ਰਘਬੀਰ ਸਿੰਘ ਸੰਧੂ,ਗੁਰਜੰਟ ਸਿੰਘ ਸੰਧੂ,ਰਾਜਬੀਰ ਸਿੰਘ ਸੰਧੂ,ਹਰਦੇਵ ਸਿੰਘ ਸੰਧੂ,ਜਸਪਾਲ ਸਿੰਘ ਮਾਨ,ਹਰਮੇਸ਼ ਸਿੰਘ ਗੋਗੀ,ਗੁਰਮੀਤ ਸਿੰਘ ਸੰਧੂ,ਅੰਮ੍ਰਿਤਪਾਲ ਸ਼ਰਮਾਂ ਸੰਗਤ ਅਤੇ ਕੁਲਵਿੰਦਰ ਚਾਨੀ ਆਦਿ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।