ਰਾਜਪੁਰਾ 8 ਫ਼ਰਵਰੀ (ਰਾਜੇਸ਼ ਡਾਹਰਾ)ਸ਼੍ਰੋਮਣੀ ਅਕਾਲੀ ਦਲ ਮਾਨ ਅੰਮ੍ਰਿਤਸਰ ਤੋਂ ਹਲਕਾ ਰਾਜਪੁਰਾ ਦੇ ਉਮੀਦਵਾਰ ਭਾਈ ਜਗਜੀਤ ਸਿੰਘ ਵੱਲੋਂ ਆਪਣੇ ਚੁਣਾਵੀ ਪ੍ਰਚਾਰ ਵਿੱਚ ਤੇਜ਼ੀ ਲਿਆਉਂਦੇ ਹੋਏ ਅੱਜ ਰਾਜਪੁਰਾ ਦੇ ਮੁੱਖ ਬਾਜ਼ਾਰਾ ਵਿੱਚ ਪ੍ਰਚਾਰ ਕੀਤਾ ਗਿਆ ਪਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੂੰ ਤੇ ਉਨ੍ਹਾਂ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ ਤਾਂ ਜੋ ਲੋਕਾਂ ਦੇ ਮੁੱਦੇ ਵਿਧਾਨ ਸਭਾ ਤੱਕ ਪਹੁੰਚ ਕੇ ਉਨ੍ਹਾਂ ਦਾ ਹੱਲ ਹੋ ਸਕੇ।ਉਨ੍ਹਾਂ ਅੱਗੇ ਕਿਹਾ ਕਿ ਜੇ ਸਾਡੀ ਸਰਕਾਰ ਆਉਂਦੀ ਹੈ ਤਾਂ ਮਹਿੰਗਾਈ ਦਾ ਮੁੱਦਾ ,ਗੈਸ ਸਿਲੰਡਰ ਤੇ ਪੈਟਰੋਲ ਦਾ ਮੁਦਾ ਮੁੱਖ ਹੋਣਗੇ। ਉਨ੍ਹਾਂ ਸਰਕਾਰ ਨੂੰ ਬੰਦੀ ਸਿੰਘਾਂ ਦੀ ਰਿਹਾਈ ਕਰਨ ਦੀ ਅਪੀਲ ਕੀਤੀ ਅਤੇ ਹਲਕਾ ਰਾਜਪੁਰਾ ਵਾਸੀਆਂ ਨੂੰ ਆਪਣੇ ਹੱਕ ਵਿੱਚ ਵੋਟਾਂ ਭੁਗਤਾਉਣ ਬਾਰੇ ਕਿਹਾ। ਉਨ੍ਹਾਂ ਦੇ ਨਾਲ ਨੌਜਵਾਨਾਂ ਦਾ ਵੱਡਾ ਕਾਫਲਾ ਨਾਲ ਸੀ ਤੇ ਸਿਮਰਨਜੀਤ ਸਿੰਘ ਮਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਂਦੇ ਰਹੇ । ਇਸ ਮੌਕ ਤੇ ਸੁਖਦੇਵ ਸਿੰਘ, ਮਾਨ ਸਿੰਘ ਕਰਮਜੀਤ ਸਿੰਘ, ਅਜਾਇਬ ਸਿੰਘ ਮਨਜੀਤ ਸਿੰਘ ,ਰਣਧੀਰ ਸਿੰਘ ਸਮੇਤ ਅਨੇਕਾਂ ਨੌਜਵਾਨ ਹਾਜ਼ਰ ਰਹੇ