ਲੁਧਿਆਣਾ (6 ਮਈ): ਜਨ ਸ਼ਕਤੀ ਪਾਰਟੀ ਆਫ ਇੰਡੀਆ ਦੇ ਕੌਮੀ ਪ੍ਰਧਾਨ ਗੁਰਜੀਤ ਸਿੰਘ ਆਜ਼ਾਦ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਨੂੰ ਆਪਣੀ ਰਾਜਨੀਤਕ ਕਿੜਾਂ ਕੱਢਣ ਲਈ ਵਰਤਣ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਦਿੱਲੀ ਭਾਜਪਾ ਦੇ ਇਕ ਨੇਤਾ ਦੀ ਪੰਜਾਬ ਪੁਲਿਸ ਵਲੋਂ ਦਿੱਲੀ ਜਾ ਕੇ ਕੀਤੀ ਗ੍ਰਿਫਦਾਰੀ ਤੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਸ਼੍ਰੀ ਕੇਜਰੀਵਾਲ ਦਿਲੀ ਦੇ ਨਿਵਾਸੀ ਹਨ ਅਤੇ ਦਿੱਲੀ ਦੇ ਮੁੱਖ ਮੰਤਰੀ ਵੀ ਹਨ ਜਦ ਕਿ ਉਹਨਾਂ ਨੂੰ ਕਥਿਤ ਧੱਮਕੀ ਦੇਣ ਵਾਲਾ ਵੀ ਦਿੱਲੀ ਦਾ ਹੀ ਹੈ, ਤਾਂ ਫਿਰ ਮਾਮਲਾ ਦਿੱਲੀ ਪੁਲਿਸ ਦੇ ਅਧੀਨ ਹੋਣਾ ਚਾਹੀਦਾ ਸੀ। ਜੇਕਰ ਦਿੱਲੀ ਪੁਲਿਸ ਕਰਵਾਈ ਤੋਂ ਇਨਕਾਰੀ ਹੋਵੇ ਤਾਂ ਮਾਮਲਾ ਅਦਾਲਤ ਚ ਲੈ ਜਾਣਾ ਚਾਹੀਦਾ ਸੀ। ਪਰ ਪੰਜਾਬ ਪੁਲਿਸ ਦੀ ਆਪਣੇ ਰਾਜਨੀਤਕ ਵਿਰੋਧੀਆਂ ਦੇ ਖਿਲਾਫ ਵਰਤੋਂ ਕਰਨੀ ਮੰਦਭਾਗਾ ਹੈ, ਅਤੇ ਪੰਜਾਬ ਪੁਲਿਸ ਨੂੰ ਬੇਲੋੜੇ ਕੰਮਾਂ ਚ ਉਲਝਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਹੈ। ਸਰਕਾਰ ਨੂੰ ਅਜਿਹੇ ਬੇਲੋੜੇ ਕੰਮਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।