ਮੌਸਮ ਵਿਭਾਗ ਵੱਲੋਂ 29, 30 ਅਤੇ 31 ਅਗਸਤ ਨੂੰ ਪੰਜਾਬ ਵਿਚ ਭਾਰੀ ਮੀਂਹ ਦਾ ਅਲਰਟ

ਪੰਜਾਬ ਰਾਜ ਵਿਚ ਪਿਛਲੇ ਕੁਝ ਦਿਨਾਂ ਚ' ਪਏ ਭਾਰੀ ਮੀਂਹ ਕਾਰਨ ਬਣੇ ਹੜ੍ਹ ਵਰਗੇ ਹਾਲਾਤਾਂ ਤੋਂ ਹਜੇ ਪੂਰੀ ਤਰ੍ਹਾਂ ਉਭਰਿਆ ਵੀ ਨਹੀਂ ਗਿਆ ਕਿ ਮੌਸਮ ਵਿਭਾਗ ਨੇ ਆਉਣ ਵਾਲੀ 29, 30 ਅਤੇ 31 ਅਗਸਤ ਨੂੰ ਪੰਜਾਬ ਵਿਚ ਫਿਰ ਤੋਂ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕਰ ਦਿੱਤਾ ਹੈ l ਇਸ ਦੇ ਨਾਲ ਹੀ ਵਿਭਾਗ ਨੇ 30 ਅਤੇ 31 ਅਗਸਤ ਨੂੰ ਹਿਮਾਚਲ ਪ੍ਰਦੇਸ਼ ਵਿਚ ਵੀ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ ਕੀਤਾ ਹੈ l ਮੌਸਮ ਵਿਭਾਗ ਵਲੋਂ ਇਹ ਅਲਰਟ ਮਿਲਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਪਹਿਲਾਂ ਤੋਂ ਆਏ ਹੜ੍ਹ ਦੇ ਰਾਹਤ ਕੰਮਾਂ ਵਿਚ ਜਿਥੇ ਤੇਜੀ ਲਿਆਉਂਦੀ ਗਈ ਹੈ ਉਥੇ ਨਾਲ ਹੀ ਜਿਲ੍ਹਾ ਅਧਿਕਾਰੀਆਂ ਨੂੰ ਆਉਣ ਵਾਲੇ ਦਿਨਾਂ ਵਿਚ ਭਾਰੀ ਮੀਂਹ ਪੈਣ ਤੇ ਹਰ ਹਾਲਾਤ ਨਾਲ ਨਜਿਠਣ ਲਈ ਸਾਰੇ ਜਰੂਰੀ ਪ੍ਰਬੰਧ ਪੂਰੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ l