ਡਾ. ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰਖਿਆ ਪ੍ਰੋਗਰਾਮ

ਰਾਜਪੁਰਾ, 13 ਅਪ੍ਰੈਲ(ਰਾਜੇਸ਼ ਡਾਹਰਾ)ਅੱਜ ਜੈ ਭੀਮ ਮੰਚ ਤੇ ਅੰਬੇਦਕਰ ਵੈਲਫੇਅਰ ਸੋਸਾਇਟੀ ਵੱਲੋਂ ਡਾਕਟਰ ਬੀ.ਆਰ ਅੰਬੇਦਕਰ ਜੀ ਦੇ 133ਵੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਸਾਂਝਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਬਤੌਰ ਮੁੱਖ ਮਹਿਮਾਨ ਜੋਗਿੰਦਰ ਸਿੰਘ ਟਾਈਗਰ ਅਤੇ ਜਸਵੀਰ ਨਾਹਰ ਵੱਲੋਂ ਸ਼ਮੂਲੀਅਤ ਕੀਤੀ ਗਈ।ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਸਮਾਜਿਕ ਜਥੇਬੰਦੀਆਂ ਵੱਲੋਂ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਨਮਨ ਕੀਤਾ ਗਿਆ ਅਤੇ ਉਨਾਂ ਦੇ ਵਿਚਾਰਾਂ ਦਾ ਪ੍ਰਚਾਰ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ਤੇ ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸਤਰੀ,ਦਮਦਮੀ ਟਕਸਾਲ ਦੇ ਪ੍ਰਮੁੱਖ ਬਰਜਿੰਦਰ ਸਿੰਘ ਪਰਵਾਨਾ, ਬੀਰਬਲ ਬਾਬਾ,ਮਦਨ ਮਹਿਕ ,ਐਡਵੋਕੇਟ ਕਰੀਸ਼ਨ, ਐਡਵੋਕੇਟ ਪਰਮਿੰਦਰ ਰਾਏ ਪਹੁੰਚੇ ਅਤੇ ਕਲੱਬ ਮੈਂਬਰਾਂ ਵੱਲੋਂ ਉਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦੀ ਫੋਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਫੁੱਲ ਬੂਟੇ ਤੇ ਪੌਦਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਜੈ ਭੀਮ ਮੰਚ ਦੇ ਪ੍ਰਧਾਨ ਸੁਰਿੰਦਰ ਸੁੱਖੀ ਨੇ ਦੱਸਿਆ ਕਿ ਉਹਨਾਂ ਦੀ ਮਾਤਾ ਰਣਜੀਤ ਕੌਰ ਦੀ ਪਹਿਲੀ ਬਰਸੀ ਮੌਕੇ ਉਨਾਂ ਦੀ ਯਾਦ ਵਿੱਚ ਅੱਜ 200 ਦੇ ਕਰੀਬ ਪੌਦੇ ਵੰਡੇ ਗਏ ਹਨ। ਇਸ ਮੌਕੇ ਤੇ ਅਸ਼ੋਕ ਧਮੋਲੀ,ਤਰਸੇਮ ਲਾਲ, ਅਜੇ ਬੈਸ, ਰਾਜ ਕੁਮਾਰ, ਪ੍ਰੇਮ ਕੁਮਾਰ, ਜੋਨੀ, ਸੋਨੂੰ, ਕੁਲਬੀਰ, ਸਤਪਾਲ, ਪਮੂ, ਜਸਮੇਰ ਸਿੰਘ ਭੱਲਾ,ਗੁਰਦਰਸ਼ਨ ਸਿੰਘ, ਵਿਜੈ ਕੁਮਾਰ,ਹਰਮੇਸ਼ ਸਿੰਘ ਫਤੇਹ,ਅਵਤਾਰ ਸਿੰਘ ਗਿੱਲ,ਗੁਰਚਰਨ ਸਿੰਘ, ਅਵਤਾਰ ਸਿੰਘ,ਨਰੇਸ਼ ਕੁਮਾਰ,ਰਵਿੰਦਰ ਸਿੰਘ ਸੈਣੀ ਜੀ, ਗੁਰਜੰਟ ਸਿੰਘ ਸੁਨੀਲ ਕੁਮਾਰ ਅਮਰੀਕ ਸਿੰਘ,ਹਰਜੰਟ ਸਿੰਘ ਭਲਾ ਹਰਮੇਸ਼ ਸਿੰਘ,ਸੰਤੋਖ ਸਿੰਘ ਪ੍ਰੋਗਰਾਮ ਵਿੱਚ ਪਹੁੰਚੇ ਸੱਜਣਾਂ ਦਾ ਕਲੱਬ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।