ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਇਆ ਅੰਤਰ ਸਕੂਲ ਯੁਵਕ ਮੇਲਾ।
- ਪੰਥਕ ਮਸਲੇ ਅਤੇ ਖ਼ਬਰਾਂ
- 03 Nov,2019

ਨੈਤਿਕ ਸਿੱਖਿਆ ਇਮਤਿਹਾਨ 'ਚੋਂ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਨਾਲ ਕੀਤਾ ਸਨਮਾਨਿਤ।ਤਲਵੰਡੀ ਸਾਬੋ, 3 ਨਵੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਖੇਤਰ ਤਲਵੰਡੀ ਸਾਬੋ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰ ਸਕੂਲ ਯੁਵਕ ਮੇਲੇ ਦਾ ਆਯੋਜਨ ਖਾਲਸਾ ਸਕੂਲ ਤਲਵੰਡੀ ਸਾਬੋ ਵਿਖੇ ਕੀਤਾ ਗਿਆ ਜਿਸ ਵਿੱਚ 18 ਸਕੂਲਾਂ ਦੇ 250 ਪ੍ਰਤੀਯੋਗੀਆਂ ਨੇ ਭਾਗ ਲਿਆ। ਯੁਵਕ ਮੇਲੇ ਦੌਰਾਨ ਕਵਿਤਾ, ਦਸਤਾਰ ਸਜਾਉਣ, ਕੁਇਜ਼ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ। ਸ. ਪਰਮਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਡਾ. ਕਵਲਜੀਤ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ਼ ਤਲਵੰਡੀ ਸਾਬੋ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਇਸ ਦੌਰਾਨ ਕਵਿਤਾ ਗਾਇਨ ਮੁਕਾਬਲੇ 'ਚ ਸਰਬਜੋਤ ਕੌਰ ਸੁਦੇਸ਼ ਵਾਟਿਕਾ ਸਕੂਲ ਭਾਗੀਵਾਂਦਰ ਨੇ ਪਹਿਲੀ ਪੁਜੀਸ਼ਨ, ਰਾਜਵੀਰ ਕੌਰ ਸਰਕਾਰੀ ਮਿਡਲ ਸਕੂਲ ਗੁਰੂਸਰ ਨੇ ਦੂਜੀ ਅਤੇ ਰਵਨੀਤ ਕੌਰ ਯੂਨੀਵਰਸਲ ਸਕੂਲ ਤਲਵੰਡੀ ਸਾਬੋ ਨੇ ਤੀਸਰੀ ਪੁਜੀਸ਼ਨ ਹਾਸਲ ਕੀਤੀ। ਇਸੇ ਤਰਾਂ ਕਵੀਸ਼ਰੀ ਮੁਕਾਬਲੇ 'ਚ ਅਕਾਲ ਅਕੈਡਮੀ ਤਲਵੰਡੀ ਸਾਬੋ ਨੇ ਪਹਿਲਾ, ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸਕੂਲ ਤਲਵੰਡੀ ਸਾਬੋ ਨੇ ਦੂਜਾ ਤੇ ਸੁਦੇਸ਼ ਵਾਟਿਕਾ ਸਕੂਲ ਭਾਗੀਵਾਂਦਰ ਨੇ ਤੀਜਾ ਸਥਾਨ ਲਿਆ। ਇਸੇ ਤਰਾਂ ਦਸਤਾਰ ਸਜਾਉਣ ਮੁਕਾਬਲੇ ਦੇ ਸੀਨੀਅਰ ਵਰਗ 'ਚ ਅਜੈਪਾਲ ਸਿੰਘ ਸਰਕਾਰੀ ਸਕੂਲ ਜਗਾ ਰਾਮ ਤੀਰਥ ਨੇ ਪਹਿਲਾ, ਮਲਕੀਤ ਸਿੰਘ ਖਾਲਸਾ ਸਕੂਲ ਤਲਵੰਡੀ ਸਾਬੋ ਨੇ ਦੂਜਾ ਤੇ ਨੇ ਜਸ਼ਨਦੀਪ ਸਿੰਘ ਗੁਰੂ ਗੋਬਿੰਦ ਸਿੰਗ ਸਕੂਲ ਜੋਗੇਵਾਲਾ ਤੀਜਾ ਸਥਾਨ ਅਤੇ ਜੂਨੀਅਰ ਵਰਗ 'ਚ ਗੁਰਦਿੱਤਾ ਸਿੰਘ ਗੁਰੂ ਹਰਗੋਬਿੰਦ ਸਕੂਲ ਲਹਿਰੀ ਨੇ ਪਹਿਲਾ, ਗਗਨਪ੍ਰੀਤ ਸਿੰਘ ਯੂਨੀਵਰਸਲ ਸਕੂਲ ਤਲਵੰਡੀ ਸਬੋ ਨੇ ਦੂਜਾ ਤੇ ਗੁਰਪ੍ਰੀਤ ਸਿੰਘ ਗੁਰੂ ਗੋਬਿੰਦ ਸਿੰਘ ਸਕੂਲ ਜੋਗੇਵਾਲਾ ਨੇ ਤੀਜਾ ਸਥਾਨ ਗ੍ਰਹਿਣ ਕੀਤਾ। ਲੜਕੀਆਂ ਦੇ ਦੁਮਾਲਾ ਸਜਾਉਣ ਦੇ ਮੁਕਾਬਲਿਆਂ 'ਚ ਹਰਪ੍ਰੀਤ ਕੌਰ ਸੁਦੇਸ਼ ਵਾਟਿਕਾ ਸਕੂਲ ਭਾਗੀਵਾਂਦਰ ਨੇ ਪਹਿਲਾ, ਸੁਖਵੀਰ ਕੌਰ ਮਾਤਾ ਸਾਹਿਬ ਕੌਰ ਗਰਲਜ਼ ਕਾਲਜੀਏਟ ਸਕੂਲ ਤਲਵੰਡੀ ਸਾਬੋ ਨੇ ਦੂਜਾ ਅਤੇ ਤੀਜਾ ਸਥਾਨ ਜਸ਼ਨਦੀਪ ਕੌਰ ਸੁਦੇਸ਼ ਵਾਟਿਕਾ ਸਕੂਲ ਭਾਗੀਵਾਂਦਰ ਨੇ ਹਾਸਲਿ ਕੀਤਾ। ਅਖੀਰ ਵਿਚ ਕਰਵਾਏ ਕੁਇਜ਼ ਮੁਕਾਬਲੇ 'ਚ ਯੂਨੀਵਰਸਲ ਸਕੂਲ ਤਲਵੰਡੀ ਸਾਬੋ ਨੇ ਪਹਿਲਾ, ਗੁਰੂ ਹਰਗੋਬਿੰਦ ਸਕੂਲ ਜੌੜਕੀਆਂ ਨੇ ਦੂਸਰਾ ਤੇ ਅਕਾਲ ਅਕੈਡਮੀ ਜਗਾ ਰਾਮ ਤੀਰਥ ਨੇ ਤੀਸਰਾ ਸਥਾਨ ਲਿਆ। ਪੁਜੀਸ਼ਨਾਂ ਲੈਣ ਵਾਲੇ ਅਤੇ ਨੈਤਿਕ ਸਿੱਖਿਆ ਇਮਤਿਹਾਨ ਚ ਪੁਜੀਸ਼ਨਾਂ ਲੈਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਭਾਈ ਕੁਲਵਿੰਦਰ ਸਿੰਘ ਗੋਨਿਆਣਾ (ਸਹਿਜ ਪਾਠ ਸੇਵਾ ਲਹਿਰ) ਨੇ ਜਿੱਥੇ ਵਿਦਿਆਰਥੀਆਂ ਨੂੰ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਇਨ੍ਹਾਂ ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਉੱਥੇ ਗੁਰੂ ਨਾਨਕ ਸਾਹਿਬ ਜੀ ਤੋਂ ਸਿੱਖਿਆਵਾਂ ਲੈ ਕੇ ਆਪਣੇ ਜੀਵਨ ਨੂੰ ਸੰਵਾਰਨ ਲਈ ਕਿਹਾ। ਇਸ ਮੇਲੇ ਦੌਰਾਨ ਜਿੱਥੇ ਗਿਆਨੀ ਗੁਰਜੰਟ ਸਿੰਘ ਹੈੱਡ ਗ੍ਰੰਥੀ, ਪ੍ਰੋ. ਗੁਰਜੀਤ ਸਿੰਘ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ, ਭਾਈ ਜਗਤਾਰ ਸਿੰਘ ਕੀਰਤਪੁਰੀ, ਬਿਕਰਮਜੀਤ ਸਿੰਘ ਸਿੱਧੂ ਪ੍ਰਿੰਸੀਪਲ ਖਾਲਸਾ ਸਕੂਲ, ਜਰਨੈਲ ਸਿੰਘ ਮੈਨੇਜਰ ਤੋਂ ਇਲਾਵਾ ਮਾਸਟਰ ਰੇਵਤੀ ਪ੍ਰਸ਼ਾਦ, ਦਰਸ਼ਨ ਸਿੰਘ ਭੰਮੇ, ਪ੍ਰੋ. ਨਵਸੰਗੀਤ ਸਿੰਘ, ਅਮਰੀਕ ਸਿੰਘ ਡਸਕਾ, ਜੈਦੀਪ ਸਿੰਘ, ਸ਼ਨੀ ਘੰਡ ਨੇ ਜੱਜਮੈਂਟ ਦੀ ਸੇਵਾ ਨਿਭਾਈ ਉੱਥੇ ਬਲਵੰਤ ਸਿੰਘ ਬਠਿੰਡਾ, ਬਲਵੰਤ ਸਿੰਘ ਕਾਲਝਰਾਣੀ, ਡਾ. ਗੁਰਜਿੰਦਰ ਸਿੰਘ ਰੁਮਾਣਾ, ਸ਼ਮਸ਼ੇਰ ਸਿੰਘ ਖਾਲਸਾ, ਗੁਰਤੇਜ ਸਿੰਘ ਮਲਕਾਣਾ, ਬਿਕਰਮ ਸਿੰਘ, ਗੁਰਪ੍ਰੀਤ ਸਿੰਘ, ਗੁਰਜੰਟ ਸਿੰਘ ਨਥੇਹਾ, ਰਾਜਪ੍ਰੀਤ ਸਿੰਘ ਮੁਕਤਸਰ ਨੇ ਆਪਣੀ ਡਿਊਟੀ ਨਿਭਾਈ। ਸਟੇਜ ਦੀ ਭੂਮਿਕਾ ਪਰਮਿੰਦਰ ਸਿੰਘ, ਪ੍ਰਭਦਿਆਲ ਸਿੰਘ ਤੇ ਅਮ੍ਰਿਤਪਾਲ ਸਿੰਘ ਮਲਕਾਣਾ ਨੇ ਨਿਭਾਈ।
Posted By:
